ਟਰਾਂਸਫ਼ਾਰਮਰਾਂ ਅਤੇ ਬਿਜਲੀ ਤਾਰਾਂ ਦੀ ਰਿਪੇਅਰ ਜਾਂ ਬਦਲੀ ਨਾ ਕਰਨ ਕਰ ਕੇ ਅੱਜ ਸਵੇਰੇ ਕਰੀਬ 9 ਵਜੇ ਸਬ ਡਵੀਜ਼ਨ ਕਪੂਰਥਲਾ ਅਧੀਨ ਆਉਂਦੇ 133 ਕੇ.ਵੀ. ਸਬ ਸਟੇਸ਼ਨ ਟਿੱਬਾ ਦੇ ਖੇਤਰ ਵਿਚ ਪੈਂਦੇ ਪਿੰਡ ਬੂਲਪੁਰ ਵਿਖੇ ਵੱਧ ਵੋਲਟਜ਼ ਆਉਣ ਕਾਰਨ ਅਨੇਕਾਂ ਘਰਾਂ ਦਾ ਸਾਮਾਨ ਸੜਕੇ ਰਾਖ ਹੋ ਗਿਆ। ਇਸ ਸਬੰਧੀ ਪੀੜਤ ਪਰਿਵਾਰਾਂ ਵਿਚ ਸਰਪੰਚ ਬਲਦੇਵ ਸਿੰਘ ਚੰਦੀ, ਸੂਰਤਾ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ ਫ਼ੌਜੀ, ਨਰਿੰਦਰ ਸਿੰਘ ,ਬਾਬਾ ਲਾਲ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਟਰਾਂਸਫ਼ਾਰਮਰ ਦੀ ਅਰਥ ਵਾਲੀ ਤਾਰ ਸੜ ਜਾਣ ਕਰ ਕੇ ਅਚਾਨਕ ਵੱਧ ਵੋਲਟ ਆ ਗਈ, ਜਿਸ ਨਾਲ ਟੀ.ਵੀ. ਫ਼ਰਿਜਾਂ, ਏ.ਸੀ. ਵਾਸ਼ਿੰਗ ਮਸ਼ੀਨਾਂ ਅਤੇ ਪੱਖਿਆਂ ਤੋਂ ਇਲਾਵਾ ਅਨੇਕਾਂ ਇਲੈਕਟ੍ਰੋਨਿਕ ਚੀਜ਼ਾਂ ਸੜ ਜਾਣ ਕਰ ਕੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਕਤ ਪੀੜਤਾਂ ਨੇ ਦੱਸਿਆ ਕਿ ਪਾਵਰ ਕਾਮ ਦੇ ਕਰਮਚਾਰੀ ਸੜਨ ਵਾਲੀਆਂ ਤਾਰਾਂ ਦੀ ਰਿਪੇਅਰ ਕੀ ਕਰਨਗੇ? ਕਦੇ ਆ ਕਿ ਟਰਾਂਸਫਾਰਮਰ ਵੀ ਨਹੀਂ ਦੇਖਿਆ। ਉਕਤ ਪੀੜਤਾਂ ਨੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਤੇ ਪੁਰਾਣੀਆਂ ਤਾਰਾਂ ਤੇ ਟਰਾਂਸਫ਼ਾਰਮਰ ਦੀ ਰਿਪੇਅਰ ਕਰਨ ਲਈ ਕਿਹਾ।

ਵੱਧ ਬਿਜਲੀ ਆਉਣ ਕਰ ਕੇ ਲੱਖਾਂ ਦੇ ਬਿਜਲੀ ਉਪਕਰਨ ਸੜੇ
101
Previous Postਵਿਆਹ ਦੇ 24 ਸਾਲ ਬਾਅਦ ਸ. ਨਰਿੰਦਰ ਸਿੰਘ ਬਜਾਜ ਦੇ ਘਰ ਲਿਆ ਬੱਚੀ ਨੇ ਜਨਮ
Next Postਧਰਤੀ ਹੇਠਲਾ ਤੇਜ਼ੀ ਨਾਲ ਘਟਦਾ ਪਾਣੀ ਚਿੰਤਾ ਦਾ ਵਿਸ਼ਾ-ਡਾ: ਪਰਮਿੰਦਰ ਸਿੰਘ