
ਠੱਟਾ ਨਵਾਂ-ਕਹਿੰਦੇ ਨੇਂ ਕਿ ਪ੍ਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਦਾ ਪ੍ਰਤੱਖ ਸਬੂਤ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਠੱਟਾ ਦੇ ਵਸਨੀਕ ਸ. ਨਰਿੰਦਰ ਸਿੰਘ ਬਜਾਜ ਸਪੁੱਤਰ ਸਵਰਗਵਾਸੀ ਸ. ਪ੍ਰੀਤਮ ਸਿੰਘ ਬਜਾਜ ਦੇ ਘਰ ਵਿਆਹ ਦੇ 24 ਸਾਲ ਬਾਅਦ ਬੱਚੀ ਨੇਂ ਜਨਮ ਲਿਆ। ਸ. ਨਰਿੰਦਰ ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਦੱਸਿਆ ਕਿ ਕਾਫੀ ਇਲਾਜ਼ ਕਰਵਾਉਣ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਅਪਾਰ ਕਿਰਪਾ ਅਤੇ ਸੰਤ ਜਸਵੰਤ ਸਿੰਘ ਹਸਪਤਾਲ ਦਕੋਹਾ ਤੋਂ ਇਲਾਜ ਉਪਰੰਤ ਉਹਨਾਂ ਦੇ ਘਰ ਨਿੱਕੀ ਜਿਹੀ ਬੱਚੀ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। 19 ਜੂਨ 2012 ਦਿਨ ਮੰਗਲਵਾਰ ਨੂੰ ਬੱਚੀ ਦੇ ਜਨਮ ਦੀ ਖਬਰ ਸੁਣਦੇ ਸਾਰ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸ. ਨਰਿੰਦਰ ਸਿੰਘ ਬਜਾਜ ਦੇ ਭਰਾ ਸ. ਇੰਦਰਜੀਤ ਸਿੰਘ ਬਜਾਜ, ਸ. ਬਲਬੀਰ ਸਿੰਘ ਬਜਾਜ, ਗੁਰਬਚਨ ਸਿੰਘ ਬਜਾਜ ਅਤੇ ਸਮੂਹ ਪਰਿਵਾਰ ਨੇ ਪ੍ਰਮਾਤਮਾ ਦਾ ਅਤੇ ਹਸਪਤਾਲ ਦੇ ਸਟਾਫ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।