ਦਿਨ ਬਾ ਦਿਨ ਧਰਤੀ ਹੇਠਲਾ ਘੱਟ ਰਿਹਾ ਪਾਣੀ ਇਕ ਗੰਭੀਰ ਮਾਮਲਾ ਹੈ। ਇਸ ਮਾਮਲੇ ‘ਤੇ ਡੂੰਘੀ ਸੋਚ ਵਿਚਾਰ ਕਰਨਾ ਹਰ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਇਹ ਵਿਚਾਰ ਡਾ: ਪਰਮਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਕਪੂਰਥਲਾ ਨੇ ਅੱਜ ਪਿੰਡ ਬੂਲਪੁਰ ਵਿਖੇ ਫ਼ਸਲਾਂ ‘ਚ ਪਾਣੀ ਬੱਚਤ ਅਤੇ ਨਵੀਆਂ ਨਵੀਆਂ ਤਕਨੀਕਾਂ ਸਬੰਧੀ ਸਟੇਟ ਐਵਾਰਡੀ ਸਰਵਣ ਸਿੰਘ ਚੰਦੀ ਦੀ ਦੇਖ ਰੇਖ ਹੇਠ ਲਗਾਏ ਕਿਸਾਨ ਸਿਖਲਾਈ ਕੈਂਪ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਡਾ: ਜਸਵੀਰ ਸਿੰਘ ਗਿੱਲ ਨੇ ਝੋਨੇ ਦੀ ਫ਼ਸਲ ਵਿਚ ਪਾਣੀ ਅਤੇ ਖਾਦਾਂ ਦੀ ਬੱਚਤ ਸਬੰਧੀ ਨੁਕਤੇ ਦੱਸੇ। ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਯੰਤਰ ਟੈਸ਼ੀਉਮੀਟਰ ਅਤੇ ਪੱਤਾ ਰੰਗਾ ਚਾਰਟ ਕਿਸਾਨਾਂ ਨੂੰ ਮੁਫ਼ਤ ਵੰਡੇ ਗਏ। ਕਿਸਾਨਾਂ ਨੂੰ ਚੂਹੇ ਮਾਰ ਦਵਾਈਆਂ ਤੇ ਕਣਕ ਨੂੰ ਸੁਸਰੀ ਤੋਂ ਬਚਾਉਣ ਲਈ ਸਲਫਾਸ ਦੀਆਂ ਗੋਲੀਆਂ ਮੁਫ਼ਤ ਵੰਡੀਆਂ ਗਈਆਂ। ਕੈਂਪ ਦੌਰਾਨ ਆਏ ਖੇਤੀਬਾੜੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਸਟੇਟ ਐਵਾਰਡੀ ਸਰਵਣ ਸਿੰਘ ਚੰਦੀ ਬੂਲਪੁਰ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਅਤੇ ਖੇਤੀਬਾੜੀ ਸਲਾਹਕਾਰ ਫਾਰਮ ਕਪੂਰਥਲਾ ਵੱਲੋਂ ਦਿੱਤੀ ਜਾਣਕਾਰੀ ਅਮਲ ਕਰਦਿਆਂ ਖੇਤੀ ਵਿਚੋਂ ਨਵੀਆਂ ਤਕਨੀਕਾਂ ਵਰਤਣ ਲਈ ਆਖਿਆ। ਇਸ ਮੌਕੇ ਸਰਪੰਚ ਬਲਦੇਵ ਸਿੰਘ ਚੰਦੀ, ਡਾ: ਪੂਰਨ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਕੈਪਟਨ ਚੰਚਲ ਸਿੰਘ ਕੌੜਾ, ਕਰਨੈਲ ਸਿੰਘ, ਕੈਪਟਨ ਅਜੀਤ ਸਿੰਘ, ਹਰਜਿੰਦਰ ਸਿੰਘ ਪੰਚ, ਸਾਬਕਾ ਸਰਪੰਚ ਜਗਤ ਸਿੰਘ, ਪੂਰਨ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਭਜਨ ਸਿੰਘ, ਬਾਬਾ ਅਬਦੁਲ ਸਤਾਰ, ਕਰਤਾ ਸਿੰਘ, ਚਾਨਣ ਸਿੰਘ, ਸਾਧੂ ਸਿੰਘ ਧੰਜੂ, ਅਵਤਾਰ ਸਿੰਘ ਜੈਲਦਾਰ, ਭਿੰਦਾ, ਗੁਰਬਖ਼ਸ਼ ਸਿੰਘ, ਬਲਵੰਤ ਸਿੰਘ ਕੌੜਾ, ਮਹਿੰਦਰ ਸਿੰਘ ਸੈਕਟਰੀ, ਹਰ੍ਰਪੀਤ ਸਿੰਘ, ਲਖਵਿੰਦਰ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ ਨੰਬਰਦਾਰ ਅਤੇ ਗੁਰਪ੍ਰੀਤ ਸਿੰਘ ਕੌੜਾ ਤੋਂ ਇਲਾਵਾ ਅਨੇਕਾਂ ਕਿਸਾਨ ਹਾਜ਼ਰ ਸਨ।
ਧਰਤੀ ਹੇਠਲਾ ਤੇਜ਼ੀ ਨਾਲ ਘਟਦਾ ਪਾਣੀ ਚਿੰਤਾ ਦਾ ਵਿਸ਼ਾ-ਡਾ: ਪਰਮਿੰਦਰ ਸਿੰਘ