ਦਲਵਿੰਦਰ ਨੂੰ ਸੱਚ ਲਿਖਣ ਦਿਓ ਯਾਰੋ, ਕੋਈ ਨਾ ਉਹਨੂੰ ਟੋਕੋ, ਉਹਦੀ ਰਕਸ਼ਾ ਕੌਣ ਕਰੂ, ਮੈਨੂੰ ਦੱਸੋ ਲੋਕੋ।

106

dalwinder thatte wala

ਇੱਕ ਡੱਬਾ ਲੱਡੂ ਤੇ ਪੰਜ ਸੱਤ ਧਾਗੇ ,
ਰੱਖੜੀ ਬੰਨ੍ਹ ਗਈ ਭੈਣ ਜੋ ਲਾਗੇ ।
ਜਿਹੜੀ ਵਿੱਚ ਪ੍ਰਦੇਸੀਂ ਬੈਠੀ ਉਹਦੇ ਬਾਰੇ ਸੋਚੋ,
ਉਹਦੀ ਰਕਸ਼ਾ ਕੌਣ ਕਰੂ, ਮੈਨੂੰ ਦੱਸੋ ਲੋਕੋ।
ਕਿਹੜੀ ਵਿੱਚ ਮਜਬੂਰੀ ਵੱਸਦੀ, ਕਿਉ ਨਹੀ ਆ ਸਕਦੀ,
ਘਰ ਉਹੀ ਏ, ਭਾਈ ਉਹੀ ਨੇ, ਆ ਕੇ ਵੀ ਤਾਂ ਜਾ ਸਕਦੀ।
ਲੱਭਿਆ ਮੁੰਡਾ ਯੌਰਪ ਵਾਲਾ, ਕਹਿੰਦਾ ਫਜੂਲ ਖਰਚ ਨੂੰ ਰੋਕੋ,
ਉਹਦੀ ਰਕਸ਼ਾ ਕੌਣ ਕਰੂ, ਮੈਨੂੰ ਦੱਸੋ ਲੋਕੋ।
ਨਾਲ ਦੁਨੀਆ ਦੇ ਚੱਲਣਾ ਪੈਂਦਾ ਸਾਰੇ ਰੀਤ ਰਿਵਾਜਾਂ,
ਪਿਆਰ ਹੋਵੇ ਵਿੱਚ ਦਿਲਾਂ ਦੇ ਸੱਭ ਕੁੱਝ ਛੱਡ ਕੇ ਆਜਾ।
ਦਲਵਿੰਦਰ ਨੂੰ ਸੱਚ ਲਿਖਣ ਦਿਓ ਯਾਰੋ, ਕੋਈ ਨਾ ਉਹਨੂੰ ਟੋਕੋ।
ਉਹਦੀ ਰਕਸ਼ਾ ਕੌਣ ਕਰੂ, ਮੈਨੂੰ ਦੱਸੋ ਲੋਕੋ।
ਜਿਹੜੀ ਵਿੱਚ ਪ੍ਰਦੇਸੀਂ ਵੱਸਦੀ, ਉਹਦੇ ਬਾਰੇ ਸੋਚੋ ।
ਉਹਦੇ ਬਾਰੇ ਸੋਚੋ।
-ਦਲਵਿੰਦਰ ਠੱਟੇ ਵਾਲਾ