ਪਿੰਡ ਅਮਰਕੋਟ
ਪਿੰਡ ਅਮਰ ਕੋਟ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਇਸ ਪਿੰਡ ਦਾ ਰਕਬਾ ਲਗਭਗ 500 ਏਕੜ ਹੈ। ਪਿੰਡ ਦੀ ਅਬਾਦੀ 400 ਦੇ ਕਰੀਬ ਹੈ। ਇਹ ਪਿੰਡ ਰੇਲ ਕੋਚ ਫੈਕਟਰੀ ਤੋਂ ਤਲਵੰਡੀ ਚੌਧਰੀਆਂ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਇੱਕ ਗੁਰਦੁਆਰਾ, ਸਰਕਾਰੀ ਐਲੀਮੈਂਟਰੀ ਸਕੂਲ, ਪੀਰ ਮੁਹੰਮਦ ਸ਼ਾਹ ਦਾ ਦਰਬਾਰ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਚਲਾਇਆ ਜਾ ਰਿਹਾ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ।
ਪਿੰਡ ਅਮਰਕੋਟ ਦੀਆਂ ਕੁਝ ਤਸਵੀਰਾਂ