ਪਿੰਡ ਬੂਲਪੁਰ

[slideshow_deploy id=’6093′]

ਪਿੰਡ ਬੂਲ ਪੁਰ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 650 ਏਕੜ ਹੈ। ਪਿੰਡ ਦੀ ਅਬਾਦੀ 950 ਦੇ ਕਰੀਬ ਹੈ। ਇਹ ਪਿੰਡ ਰੇਲ ਕੋਚ ਫੈਕਟਰੀ ਤੋਂ ਤਲਵੰਡੀ ਚੌਧਰੀਆਂ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ, ਹਨੂੰਮਾਨ ਮੰਦਰ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਸਰਕਾਰੀ ਪ੍ਰਾਇਮਰੀ ਸਕੂਲ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯੂਥ ਕਲੱਬ ਚਲਾਇਆ ਜਾ ਰਿਹਾ ਹੈ। ਸ੍ਰੀ ਹਨੂੰਮਾਨ ਕਮੇਟੀ ਵੱਲੋਂ ਹਰ ਐਤਵਾਰ ਅੱਖਾਂ ਦਾ ਮੁਫਤ ਚੈੱਕ-ਅੱਪ ਕੈਂਪ ਲਗਾਇਆ ਜਾਂਦਾ ਹੈ। ਜਿਸ ਅਧੀਨ ਡਾ.ਰਮੇਸ਼ ਮਾਹਨਾ ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕਰਦੇ ਹਨ। ਲੋੜਵੰਦਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ, ਮੁਫਤ ਲੈਂਜ ਲਗਾਏ ਜਾਂਦੇ ਹਨ ਮੁਫਤ ਅਪ੍ਰੇਸ਼ਨ ਕੀਤੇ ਜਦੇ ਹਨ। ਪਿੰਡ ਵਿੱਚ ਬਾਬਾ ਬੀਰ ਸਿੰਘ ਜੀ ਬਲੱਡ ਡੋਨਰ ਸੁਸਾਇਟੀ ਗਤੀਸ਼ੀਲ ਹੈ ਜੋ ਲੋੜਵੰਦਾਂ ਨੂੰ ਖੂੰਨਦਾਨ ਕਰਦੀ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ।

ਪੰਚਾਇਤ

2013-2017

ਪੰਚਾਇਤ

2008-2013

ਸ. ਬਲਦੇਵ ਸਿੰਘ ਚੰਦੀ
ਸ. ਬਲਵਿੰਦਰ ਸਿੰਘ
ਸ. ਸਰਬਜੀਤ ਸਿੰਘ
ਸ੍ਰੀਮਤੀ ਬਲਵਿੰਦਰ ਕੌਰ
ਸ੍ਰੀਮਤੀ ਨਰਿੰਦਰਜੀਤ ਕੌਰ
ਸਰਪੰਚ
ਮੈਂਬਰ ਪੰਚਾਇਤ
ਮੈਂਬਰ ਪੰਚਾਇਤ
ਮੈਂਬਰ ਪੰਚਾਇਤ
ਮੈਂਬਰ ਪੰਚਾਇਤ

[divider]

ਪਹਿਲਾਂ ਰਹਿ ਚੁੱਕੇ ਸਰਪੰਚ ਸਾਹਿਬਾਨ

ਸ.ਕਰਤਾਰ ਸਿੰਘ
ਸ.ਚਾਨਣ ਸਿੰਘ
ਸ.ਲਛਮਣ ਸਿੰਘ
ਸ.ਚਾਨਣ ਸਿੰਘ
ਸ.ਗੁਰਮੇਲ ਸਿੰਘ
ਸਪੁੱਤਰ ਸ.ਹਰਨਾਮ ਸਿੰਘ
ਸਪੁੱਤਰ ਸ.ਖਜਾਨ ਸਿੰਘ
ਸਪੁੱਤਰ ਸ.ਬੇਲਾ ਸਿੰਘ
ਸਪੁੱਤਰ ਸ.ਵਸਾਖਾ ਸਿੰਘ
ਸਪੁੱਤਰ ਸ.ਬਿਸ਼ਨ ਸਿੰਘ
ਸ.ਫਰਮਾਨ ਸਿੰਘ
ਸ.ਬਿਕਰਮਜੀਤ ਸਿੰਘ
ਸ.ਜਗਤ ਸਿੰਘ
ਸ੍ਰੀ ਦੇਸ ਰਾਜ
ਸਪੁੱਤਰ ਸ.ਬੇਲਾ ਸਿੰਘ
ਸ.ਅਮਰ ਸਿੰਘ
ਸਪੁੱਤਰ ਸ.ਵਸਾਖਾ ਸਿੰਘ
ਸਪੁੱਤਰ ਸ੍ਰ ਬਾਬੂ ਰਾਮ

[divider]

ਅਧਿਆਪਕ ਸਾਹਿਬਾਨ

[divider]

ਪ੍ਰਮੁੱਖ ਸ਼ਖਸ਼ੀਅਤਾਂ

[divider]

ਸ਼ਹੀਦ ਬਾਬਾ ਬੀਰ ਸਿੰਘ ਜੀ ਸਪੋਰਟਸ ਅਤੇ ਕਲਚਰਲ ਕਲੱਬ ਬੂਲਪੁਰ

No.-KPT/ARS/1611 of the 2012

ਕਲੱਬ ਦੇ ਅਹੁਦੇਦਾਰ

ਕਲੱਬ ਵੱਲੋਂ ਕਰਵਾਏ ਗਏ ਕੰਮ

ਮਿਤੀ: 23-02-2012

ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਅਤੇ ਡੀ.ਪੀ.ਓ. ਸ਼ਾਮ ਲਾਲ ਸੈਣੀ ਦੀ ਨਿਰਦੇਸ਼ਾਂ ਹੇਠ ਗੁਰਸੇਵਕ ਸਿੰਘ ਪ੍ਰਧਾਨ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੂਲਪੁਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਐਚ.ਆਈ. ਵੀ ਸ਼ੁਕਰਾਣੂ ਅਤੇ ਏਡਜ਼ ਦੀ ਬਿਮਾਰੀ ਜਾਗਰੂਕਤਾ ਸਮਾਗਮ ਕੀਤਾ ਗਿਆ। ਸਮਾਗਮ ਦੀ ਮੁੱਖ ਪ੍ਰਬੰਧਕ ਮੈਡਮ ਜਸਬੀਰ ਕੌਰ ਐਨ. ਵਾਈ ਸੀ, ਬਲਾਕ ਇੰਚਾਰਜ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਏਡਜ ਲਾਇਨਜ਼ ਅਤੇ ਇਸ ਦਾ ਬਚਾਅ ਕੇਵਲ ਇਸ ਪਤੀ ਜਾਗਰੂਕਤਾ ਤੇ ਪਰਹੇਜ਼ ਹੈ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਜੋਸਨ ਨੇ ਏਡਜ਼ ਤੋਂ ਬਚਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਰਵੇਲ ਸਿੰਘ, ਉਪਕਾਰ ਸਿੰਘ, ਪ੍ਰਭਜੋਤ ਸਿੰਘ, ਗੁਰਸ਼ਰਨਜੀਤ ਸਿੰਘ, ਰਾਜਬੀਰ ਸਿੰਘ, ਸੰਦੀਪ ਸਿੰਘ ਯੂ.ਏ.ਈ., ਪਰਮਿੰਦਰ ਸਿੰਘ ਜੋਸਨ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵੀ ਹਾਜ਼ਰ ਸੀ।

[divider]

ਬਾਬਾ ਬੀਰ ਸਿੰਘ ਜੀ ਲਾਇਬ੍ਰੇਰੀ, ਬੂਲਪੁਰ

001

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿੰਦਗੀ ਸਾਨੂੰ ਵਕਤ ਦਿੰਦੀ ਹੈ ,ਉਸ ਨੂੰ ਵਰਤਣਾ ਕਿਵੇਂ ਹੈ, ਇਹ ਸਾਡੀ ਜਿੰਮੇਵਾਰੀ ਹੈ। ਇਸ ਪੇਂਡੂ ਇਲਾਕੇ ਵਿਚ ਲਾਇਬ੍ਰੇਰੀ ਦੀ ਘਾਟ ਬੜੀ ਸ਼ਿਦਤ ਨਾਲ ਮਹਿਸੂਸ ਕੀਤੀ ਜਾ ਰਹੀ ਸੀ। ਆਮ ਵਿਅਕਤੀ , ਖਾਸ ਤੌਰ ਤੇ ਨੌਜੁਆਨ ਗਿਆਨ ਪ੍ਰਾਪਤੀ ਕਰਕੇ ਸਮੇਂ ਦਾ ਸਦ ਉਪਯੋਗ ਕਰਨ, ਨਸ਼ਿਆਂ ਵੱਲ ਨਾ ਜਾਣ; ਇਸ ਲਈ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ 07 ਮਈ 2012 ਨੂੰ ਇਸ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ। ਅੱਜ ਕੱਲ੍ਹ ਕਿਤਾਬਾਂ ਪੜ੍ਹਨ ਦਾ ਸ਼ੌਕ ਭਾਵੇਂ ਘੱਟ ਰਿਹਾ ਹੈ, ਫਿਰ ਵੀ ਚੰਗੇ ਸਾਹਿਤ ਦੀ ਆਪਣੀ ਅਹਿਮੀਅਤ ਹੈ। ਕਿਤਾਬਾਂ ਜਿੰਦਗੀ ਦੇ ਅਹਿਮ ਮੋੜਾਂ ਉਪਰ ਵਧੀਆ ਦੋਸਤ ਤੇ ਚੰਗੇ ਅਧਿਆਪਕ ਦੀ ਤਰਾਂ ਜਿੰਦਗੀ ਦੀ ਹਰ ਚੰਗੀ ਤੇ ਕੌੜੀ ਸਚਾਈ ਬਾਰੇ ਜਾਣਕਾਰੀ ਦਿੰਦੀਆਂ ਹਨ, ਕਿਤਾਬਾਂ ਪੜ੍ਹਨ ਵਾਲਾ ਆਪਣੇ ਆਪ ਨਾਲ ਤੇ ਸਮਾਜ ਨਾਲ ਵਧੇਰੇ ਇਕਸੁਰ ਹੁੰਦਾ ਹੈ; ਸਵੈ ਵਿਕਾਸ ਦੀ ਲਗਨ ਅਤੇ ਵਿਸ਼ਵਾਸ ਪੈਦਾ ਹੁੰਦਾ ਹੈ। ਪੁਸਤਕਾਂ ਪੜ੍ਹਨ ਨਾਲ ਪਾਠਕਾਂ ਵਿਚ ਚੜ੍ਹਦੀਕਲਾ ਦੀ ਭਾਵਨਾ ਆਪਣੇ ਅੰਦਰ ਛੁਪੇ ਖ੍ਜਾਨਿਆਂ ਨੂੰ ਢੂੰਡਣ ਦਾ ਸਾਹਸ ਅਤੇ ਉਤਸ਼ਾਹ ਹੀਣ ਜਿੰਦਗੀ ਦਾ ਸੁਨਹਿਰੀ ਹਸਤਾਖਰ ਬਣਨ ਦਾ ਅਵਸਰ ਪੈਦਾ ਹੁੰਦਾ ਹੈ। ਅਸਲ ਵਿਚ ਕਿਤਾਬਾਂ ਹੀ ਹਨ, ਜੋ ਇਨਸਾਨ ਨੂੰ ਚੰਗਾ ਇਨਸਾਨ ਬਣਾਉਂਦੀਆਂ ਹਨ ਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ; ਕਿਤਾਬਾਂ ਤੋਂ ਪ੍ਰਾਪਤ ਗਿਆਨ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਹੈ। ਲਾਇਬ੍ਰੇਰੀ ਖੁਲਣ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੈ, ਪਾਠਕ ਇਸ ਸਮੇਂ ਦੌਰਾਨ ਦੋ ਰੋਜ਼ਾਨਾ ਅਖਬਾਰਾਂ, ਸਿਖ ਫੁਲਵਾੜੀ, ਗੁਰਮਤਿ ਪ੍ਰਕਾਸ਼, ਫ਼ਤਹਿਨਾਮਾ, ਤਰਕਸ਼ੀਲ, ਪਹੁ ਫੁਟਾਲਾ, ਕੋਮਾਂਤਰੀ ਪ੍ਰਦੇਸੀ, ਮੁਲਾਜਮ ਲਹਿਰ, ਕਰਮਚਾਰੀ ਲਹਿਰ, ਸੁਬਾਸਕ ਆਦਿ ਰਿਸਾਲੇ ਬੈਠ ਕੈ ਪੜ੍ਹ ਸਕਦੇ ਹਨ। ਮੈਂ ਸਾਰੇ ਨਗਰ ਨਿਵਾਸੀਆਂ, ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਦੇ ਮੈਂਬਰਾਂ ਦਾ ਸਹਿਯੋਗ ਲਈ ਬਹੁਤ ਸ਼ੁਕਰਗੁਜਾਰ ਹਾਂ। ਕਿਹਾ ਜਾਂਦਾ ਹੈ ਕਿ ਭਾਰਤੀ ਖਾਸ ਤੌਰ ਤੇ ਪੰਜਾਬੀ ਸਰੋਤੇ ਹਨ, ਪਾਠਕ ਨਹੀ, ਸੁਧਾਰਦੇ ਹਨ, ਸੁਧਰਦੇ ਨਹੀਂ, ਸਬਕ ਸਿਖਾਉਂਦੇ ਹਨ, ਸਿਖਦੇ ਨਹੀਂ। ਆਓ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ, ਗਿਆਨ ਪ੍ਰਾਪਤ ਕਰੀਏ ਤੇ ਇਸ ਮਿਥ ਨੂੰ ਗਲਤ ਸਾਬਤ ਕਰੀਏ।

ਨੋਟ :ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫੀਸ ਨਹੀਂ, ਬੂਲਪੁਰ ਦੇ ਨੇੜੇ ਦੇ ਪਿੰਡਾਂ ਵਾਲੇ ਵੀ ਕਿਤਾਬਾਂ ਜਾਰੀ ਕਰਵਾ ਸਕਦੇ ਹਨ।

ਧੰਨਵਾਦ ਸਹਿਤ,

Sadhu SIngh

 

 

 

 

 

 

 

 

 

ਸਾਧੂ ਸਿੰਘ ਬੂਲਪੁਰ

ਫੋਨ :9417225022

[divider]

ਪਿੰਡ ਬੂਲਪੁਰ ਤੋਂ ਵੈਬਸਾਈਟ ਦੇ ਪ੍ਰਤੀਨਿਧ

Sarwan Singh Chandi

ਸ. ਸਰਵਣ ਸਿੰਘ ਚੰਦੀ

98152-93765