ਦੰਦੂਪੁਰ

ਪਿੰਡ ਦੰਦੂਪੁਰ
ਪਿੰਡ ਦੰਦੂਪੁਰ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 300 ਏਕੜ ਹੈ। ਪਿੰਡ ਦੀ ਅਬਾਦੀ 1500 ਦੇ ਕਰੀਬ ਹੈ। ਇਹ ਪਿੰਡ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਰੋਡ ਤੇ ਪਿੰਡ ਮੁੰਡੀ ਮੋੜ ਤੋਂ 2 ਕਿੱਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਵਾਲਮੀਕਿ ਧਰਮਸ਼ਾਲਾ, ਮਸਜਿਦ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਪਸ਼ੂ ਹਸਪਤਾਲ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ ਮੌਜੂਦ ਹੈ। ਪਿੰਡ ਦੇ ਸਰਵ-ਪੱਖੀ ਵਿਕਾਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਸੰਤ ਬਾਬਾ ਖੜਗ ਸਿੰਘ ਜੀ ਸਪੋਰਟਸ ਅਤੇ ਵੈਲਫੇਅਰ ਕਮੇਟੀ ਬਣਾਈ ਹੋਈ ਹੈ। ਪਿੰਡ ਦੀਆ ਗਲੀਆ ਨਾਲੀਆ ਆਦਿ ਪੱਕੀਆ ਬਣੀਆਂ ਹੋਈਆ ਹਨ।
ਪਿੰਡ ਦੰਦੂਪੁਰ ਦੀਆਂ ਕੁਝ ਤਸਵੀਰਾਂ
 r