ਪਿੰਡ ਮੰਗੂਪੁਰ ਵਿਖੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਨੇ ਬੂਟੇ ਲਗਾਏ

106

mangupur

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਨੇ ਪ੍ਰੋ: ਜੋਬਨਪ੍ਰੀਤ ਸਿੰਘ ਦੀ ਅਗਵਾਈ ਹੇਠ ਤੇ ਪਿ੍ੰਸੀਪਲ ਡਾ: ਦਲਜੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਮੰਗੂਪੁਰ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਪਿੰਡ ਦੀਆਂ ਖ਼ਾਲੀ ਥਾਵਾਂ ‘ਤੇ ਬੂਟੇ ਲਗਾਏ | ਇਸ ਮੌਕੇ ਪਿੰਡ ਮੰਗੂਪੁਰ ਦੇ ਸਰਪੰਚ ਸ੍ਰੀ ਗੁਰਚਰਨ ਸਿੰਘ, ਗੁਰਭੇਜ ਸਿੰਘ, ਮਾਸਟਰ ਸੁਰਜੀਤ ਸਿੰਘ ਆਦਿ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪਿੰਡ ਦੀ ਸਫ਼ਾਈ ਕੀਤੀ ਅਤੇ ਪਿੰਡ ਨੂੰ ਸਾਫ਼ ਰੱਖਣ ਲਈ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਭਰੂਣ ਹੱਤਿਆ, ਦਾਜ, ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕੀਤਾ | ਇਸ ਮੌਕੇ ਮੰਗੂਪੁਰ ਸਕੂਲ ਦੇ ਪਿ੍ੰਸੀਪਲ ਤੋਂ ਇਲਾਵਾ ਰਣਜੋਧ ਸਿੰਘ ਯੋਧਾ, ਅਰਸ਼ਦੀਪ ਸਿੰਘ, ਫ਼ਤਿਹ ਸਿੰਘ, ਕਰਮਜੀਤ ਸਿੰਘ, ਨੀਰਜ, ਕਰਨ ਚਾਵਲਾ, ਗੁਰਪ੍ਰੀਤ ਸਿੰਘ, ਹਿਮਾਂਸ਼ੂ, ਜਤਿਨ ਸ਼ਰਮਾ, ਜਸਪਾਲ, ਗੁਰਤੇਜ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਸਮੇਤ ਸਕੂਲ ਦੇ ਵਿਦਿਆਰਥੀ, ਅਧਿਆਪਕ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |