ਪਿੰਡ ਮੰਗੂਪੁਰ ਵਿਚ ਮੇਲਾ ਜਲੇਬੀਆਂ ਦਾ ਸ਼ੁਰੂ

60

mangupur

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਪਿੰਡ ਮੰਗੂਪੁਰ, ਨੂਰੋਵਾਲ ਅਤੇ ਹੁਸੈਨਪੁਰ ਦੂਲੋਵਾਲ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਨਿਵਾਸ ਮੰਗੂਪੁਰ ਵਿਖੇ ਸਾਲਾਨਾ ਮੇਲਾ ਜਲੇਬੀਆਂ ਦਾ ਅੱਜ ਸ਼ੁਰੂ ਹੋ ਗਿਆ | ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ 17 ਅਖੰਡ ਪਾਠਾਂ ਦੀ ਪਹਿਲੀ ਲੜੀ ਅੱਜ ਆਰੰਭ ਹੋ ਗਈ ਜਿਸ ਦੇ 23 ਨਵੰਬਰ ਨੂੰ ਭੋਗ ਪਾਏ ਜਾਣਗੇ | ਉਸੇ ਦਿਨ 16 ਅਖੰਡ ਪਾਠਾਂ ਦੀ ਦੂਜੀ ਲੜੀ ਆਰੰਭ ਹੋਵੇਗੀ ਜਿਸ ਦੇ 25 ਨਵੰਬਰ ਨੂੰ ਭੋਗ ਪੈਣਗੇ | ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਅਖੰਡ ਪਾਠਾਂ ਦੀ ਅਰੰਭਤਾ ਮੌਕੇ ਸ: ਰੇਸ਼ਮ ਸਿੰਘ, ਐਡਵੋਕੇਟ ਮਲਕੀਤ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਸ਼ਿੰਗਾਰਾ ਸਿੰਘ, ਲਾਭ ਸਿੰਘ, ਚਰਨ ਸਿੰਘ, ਬਾਬਾ ਇੰਦਰ ਸਿੰਘ, ਕੁਲਵਿੰਦਰ ਸਿੰਘ, ਬਗੀਚਾ ਸਿੰਘ, ਕਰਨੈਲ ਸਿੰਘ, ਮਾਸਟਰ ਤਾਰਾ ਸਿੰਘ, ਤੇਜਿੰਦਰ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |