ਸੜ੍ਹਕ ਦੇ ਆਸ-ਪਾਸ ਕੂੜਾਂ ਕਰਕਟ ਅਤੇ ਰੂੜੀਆਂ ਦੀ ਸਮੱਸਿਆ
ਪਿੰਡਂ ਵਿਚ ਸੜ੍ਹਕ ਕਿਨਾਰੇ ਲਗਾਈਆਂ ਗਈਆਂ ਰੂੜੀਆਂ ਅਤੇ ਕੂੜੇ ਕਰਕਟ ਦੇ ਢੇਰ ਨੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਕੀਤਾ ਹੋਇਆ ਹੈ। ਪਿੰਡ ਵਿਚ ਇਸ ਤਰ੍ਹਾਂ ਲੱਗੀਆਂ ਰੂੜੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਸਥਾਨਕ ਪ੍ਰਸਾਸ਼ਨ ਵੱਲੋਂ ਪਿੰਡ ਦੇ ਸਾਰੇ ਰਸਤੇ ਚੌੜੇ ਕਰਵਾ ਦਿੱਤੇ ਸਨ ਪਰ ਹੁਣ ਫਿਰ ਲੋਕਾਂ ਨੇ ਇਹ ਰਸਤੇ ਰੂੜੀਆਂ ਰਾਹੀਂ ਨਜਾਇਜ਼ ਕਬਜ਼ੇ ਕਰਕੇ ਰੋਕ ਲਏ ਹਨ ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਰਸਤਿਆਂ ’ਤੋਂ ਲੰਘਣ ਵਿਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਸਰਕਾਰੀ ਸਕੂਲ ਕੋਲ ਸੜਕ ’ਤੇ ਲੱਗੀਆਂ ਹੋਈਆਂ ਰੂੜੀਆਂ ਕਾਰਨ ਰਾਹੀਆਂ ਨੂੰ ਆਪਣੇ ਵਾਹਨ ਸੜਕ ਤੋਂ ਹੇਠਾਂ ਕੱਚੇ ਰਸਤੇ ਵਿਚ ਉਤਾਰ ਕੇ ਚਲਾਉਣੇ ਪੈਂਦੇ ਹਨ। ਇਸ ਵਰਤਾਰੇ ਤੋਂ ਦੁਖੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹ ਪਿੰਡ ਵਿਚ ਰਹਿੰਦੇ ਹੋਣ ਕਰਕੇ ਇਸ ਤਰਾਂ ਇਨ੍ਹਾਂ ਨਜਾਇਜ ਕਬਜਿਆਂ ਵਾਲਿਆਂ ਨੂੰ ਆਪਣੇ ਤੌਰ ’ਤੇ ਕੁਝ ਨਹੀਂ ਕਹਿ ਸਕਦੇ। ਜਦੋਂ ਕੁਝ ਨਜਾਇਜ਼ ਕਬਜ਼ਾਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਘਰਾਂ ਵਿਚ ਰੂੜੀਆਂ ਲਗਾਉਣ ਲਈ ਜਗ੍ਹਾ ਨਹੀਂ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਕੂੜਾ ਕਰਕਟ ਸੁੱਟਣ ਲਈ ਢੁਕਵੇਂ ਸਥਾਨ ਤੇ ਢੰਪ ਬਣਾਇਆ ਜਾਣਾ ਚਾਹੀਦਾ ਹੈ। ਜਿਸ ਵਿੱਚੋਂ ਕੂੜੇ ਕਰਕਟ ਨੂੰ ਸਮੇਂ-ਸਮੇਂ ਸਿਰ ਨਸ਼ਟ ਕੀਤਾ ਜਾਵੇ। ਗੋਬਰ ਦੇ ਢੇਰ ਜਾਂ ਰੂੜੀਆਂ ਲਈ ਕੋਈ ਥਾਂ ਮਿਥ ਲਈ ਜਾਵੇ ਜੋ ਪਿੰਡ ਦੇ ਪ੍ਰਵੇਸ਼ ਅਤੇ ਫਿਰਨੀ ਤੋਂ ਪਾਸੇ ਹੋਵੇ। ਸੜ੍ਹਕ ਦੇ ਪਾਸਿਆਂ ਤੇ ਰੁੱਖ ਅਤੇ ਫੁੱਲਾਂ ਵਾਲੇ ਬੂਟੇ ਲਗਾ ਦਿੱਤੇ ਜਾਣ। ਲੋੜ ਹੈ ਸਿਰਫ ਜਾਗਰੂਕਤਾ ਦੀ, ਇੱਕ ਉੱਦਮ, ਇੱਕ ਉਪਰਾਲੇ ਦੀ।
ਪਿੰਡ ਦੇ ਪ੍ਰਵੇਸ਼ ਅਤੇ ਫਿਰਨੀ ਤੋਂ ਪਾਸੇ ਹੋਵੇ। ਸੜ੍ਹਕ ਦੇ ਪਾਸਿਆਂ ਤੇ ਰੁੱਖ ਅਤੇ ਫੁੱਲਾਂ ਵਾਲੇ ਬੂਟੇ ਲਗਾ ਦਿੱਤੇ ਜਾਣ। ਲੋੜ ਹੈ ਸਿਰਫ ਜਾਗਰੂਕਤਾ ਦੀ, ਇੱਕ ਉੱਦਮ, ਇੱਕ ਉਪਰਾਲੇ ਦੀ।
ਸੜ੍ਹਕ ਦੇ ਆਸ-ਪਾਸ ਕੂੜਾਂ ਕਰਕਟ ਅਤੇ ਰੂੜੀਆਂ ਦੀਆਂ ਕੁਝ ਤਸਵੀਰਾਂ
ਸੀਵਰੇਜ ਦੀ ਸਮੱਸਿਆ
ਪਿੰਡ ਵਿੱਚ ਸੀਵਰੇਜ ਦੀ ਸਮੱਸਿਆ ਦਿਨੋ-ਦਿਨ ਗੰਭੀਰ ਸਮੱਸਿਆ ਦਾ ਰੂਪ ਇਖਤਿਆਰ ਕਰਦੀ ਜਾ ਰਹੀ ਹੈ। ਪਿੰਡ ਵਿੱਚ ਸਾਰੇ ਦੇ ਸਾਰੇ ਛੱਪੜ ਕਿਨਾਰਿਆਂ ਤੱਕ ਪਾਣੀ ਨਾਲ ਭਰੇ ਹੋਏ ਹਨ। ਜੇਕਰ ਜਲਦੀ ਹੀ ਇਸ ਸਮੱਸਿਆ ਦਾ ਸਮਾਧਾਨ ਨਾਂ ਕੀਤਾ ਗਿਆ ਤਾਂ ਆਉਣ ਵਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਛੱਪੜਾਂ ਨੂੰ ਸਮੇਂ-ਸਮੇਂ ਤੇ ਡੂੰਘਾ ਵੀ ਕਰਵਾਇਆ ਗਿਆ ਹੈ। ਪਰ ਇਹਨਾਂ ਛੱਪੜਾਂ ਦੀ ਪਾਣੀ ਚੂਸਣ ਦੀ ਸ਼ਕਤੀ ਹੁਣ ਖਤਮ ਹੋ ਚੁੱਕੀ ਹੈ। ਛੱਪੜਾਂ ਨੂੰ ਡੂੰਘਾਂ ਕਰਨਾ ਹੁਣ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਪਿੰਡ ਦੀਆਂ ਨਾਲੀਆਂ ਦਾ ਪਾਣੀ ਕਾਲਣੇ ਵਿੱਚ ਪਾਉਣ ਨਾਲ ਹੀ ਨਿਕਲ ਸਕਦਾ ਹੈ। ਇਸ ਨਾਲ ਇੱਕ ਤਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਨਾਲ ਹੀ ਛੱਪੜਾਂ ਦੀ ਜਿਹੜੀ ਜਗ੍ਹਾ ਖਾਲੀ ਬਚੇਗੀ, ਉਸ ਨੂੰ ਪਿੰਡ ਦੇ ਸਾਂਝੇ ਕੰਮਾਂ ਲਈ ਵਰਤਿਆ ਜਾ ਸਕੇਗਾ। ਪਿੰਡ ਦੀਆ ਸਾਰੀਆਂ ਨਾਲੀਆਂ ਦਾ ਪਾਣੀ ਇੱਕ ਜਗ੍ਹਾ ਇੱਕਤਰ ਕਰਕੇ ਇੱਕ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਜਾਵੇ। ਜਿਸ ਵਿੱਚੋਂ ਪਾਣੀ ਅੱਗੇ ਸੀਵਰੇਜ ਰਾਹੀਂ ਕਾਲਣੇ ਤੱਕ ਪਾਇਆ ਜਾਵੇ ਜਾਂ ਇਸ ਪਾਣੀ ਨੂੰ ਫਸਲਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਭਾਵੇਂ ਇਹ ਕੰਮ ਏਨਾ ਅਸਾਨ ਨਹੀਂ ਹੈ, ਪਰ ਇਸ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਹੈ। ਲੋੜ ਹੈ ਨਗਰ ਪੰਚਾਇਤ, ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਾਂਝੇ ਉੱਦਮ ਦੀ।
ਸੀਵਰੇਜ ਦੀ ਸਮੱਸਿਆ ਦੀਆਂ ਕੁਝ ਤਸਵੀਰਾਂ