ਬਾਬਾ ਬੀਰ ਸਿੰਘ ਲਾਇਬਰੇਰੀ ਬੂਲਪੁਰ ਵੱਲੋਂ ਸ.ਹ.ਸ.ਮੰਗੂਪੁਰ ਵਿਖੇ ਆਮ ਗਿਆਨ ਪ੍ਰਤੀਯੋਗਤਾ ਕਰਵਾਈ ਗਈ।

52

d96675054

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਕਰਵਾਈ ਜਾਂਦੀ ਮਹੀਨਾਵਾਰ ਆਮ ਗਿਆਨ ਪ੍ਰਤੀਯੋਗਤਾ ਇਸ ਵਾਰ ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਲਾਇਬ੍ਰੇਰੀ ਸੰਸਥਾਪਕ ਸ੍ਰੀ ਸਾਧੂ ਸਿੰਘ ਬੂਲਪੁਰ ਰਿਟਾਇਰਡ ਬਲਾਕ ਸਿੱਖਿਆ ਅਫ਼ਸਰ ਤੇ ਸ੍ਰੀ ਪਰਮਜੀਤ ਸਿੰਘ ਹੈੱਡ ਮਾਸਟਰ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੌਕੇ ਸ੍ਰੀ ਸੁਰਜੀਤ ਸਿੰਘ ਟਿੱਬਾ ਨੇ ਇਸ ਪ੍ਰਤੀਯੋਗਤਾ ਮੌਕੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਤਰੱਕੀ ਕਰਨ ਲਈ ਆਮ ਗਿਆਨ ਵਿਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਹੋਰ ਚੰਗੇਰਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਦੋ ਗਰੁੱਪਾਂ ਵਿਚ ਹੋਏ ਮੁਕਾਬਲੇ ਵਿਚ ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਮੱਲਿਆ | ਦੂਜੇ ਗਰੁੱਪ ਵਿਚ ਹਰਪ੍ਰੀਤ ਕੌਰ, ਬਲਜੀਤ ਕੌਰ ਤੇ ਆਕਾਸ਼ ਨੇ ਦੂਜੇ ਵਿਦਿਆਰਥੀਆਂ ਦੇ ਮੁਕਾਬਲੇ ਬਾਜ਼ੀ ਮਾਰ ਲਈ | ਜੇਤੂ ਬੱਚਿਆਂ ਨੂੰ ਸ੍ਰੀ ਸਾਧੂ ਸਿੰਘ ਬੂਲਪੁਰ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ ਨੇ ਨਕਦ ਰਾਸ਼ੀ ਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਮੁੱਖ ਅਧਿਆਪਕ ਸ੍ਰੀ ਪਰਮਜੀਤ ਸਿੰਘ ਨੇ ਸਕੂਲ ਵਿਚ ਇਹ ਪ੍ਰਤੀਯੋਗਤਾ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਲਾਇਬ੍ਰੇਰੀ ਦੇ ਸੰਸਥਾਪਕ ਸ੍ਰੀ ਸਾਧੂ ਸਿੰਘ ਬੂਲਪੁਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸ੍ਰੀ ਸੁਖਦੇਵ ਸਿੰਘ ਐਸ.ਐਸ ਮਾਸਟਰ, ਸੁਰਜੀਤ ਸਿੰਘ ਟਿੱਬਾ, ਜਸਦੀਪ ਸਿੰਘ ਪੀ.ਟੀ.ਆਈ, ਗੁਰਭੇਜ ਸਿੰਘ, ਸੁਖਮਿੰਦਰ ਸਿੰਘ, ਗਗਨਜੀਤ ਸਿੰਘ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

5f9ececf-da13-45c0-9c03-68d46d0c387d