ਪਿੰਡ ਠੱਟਾ ਨਵਾਂ ਦੇ ਲਹਿੰਦੇ ਪਾਸੇ ਕੋਆਪ੍ਰੇਟਿਵ ਸੁਸਾਇਟੀ ਨੇੜੇ ਛੁੱਪੜਾਂ ਦੇ ਵਿੱਚਕਾਰ ਕੱਚਾ ਰਸਤਾ ਜੋ ਖੇਤਾਂ ਵੱਲ ਅਤੇ ਖੋਜਿਆਂ ਦੇ ਡੇਰੇ ਤੱਕ ਜਾਂਦਾ ਸੀ, ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਨਾਲ ਛੱਪੜ ਭਰ ਜਾਣ ਕਰਕੇ ਇਹ ਰਸਤਾ ਬੰਦ ਹੋ ਜਾਂਦਾ ਸੀ ਅਤੇ ਆਵਾਜਾਈ ਵਿੱਚ ਮੁਸ਼ਕਲ ਆਉਂਦੀ ਸੀ। ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸ਼ਹਿਯੋਗ ਨਾਲ ਪੰਚਾਇਤੀ ਜਮੀਨ ਦੇ ਠੇਕੇ ਦੇ ਫੰਡਜ਼ ਵਰਤ ਕੇ ਇਸ 400 ਫੁੱਟ ਲੰਬੇ ਅਤੇ 11 ਫੁੱਟ ਚੌੜੇ ਰਸਤੇ ਨੂੰ ਉੱਚਾ ਕਰਵਾਇਆ ਗਿਆ। ਉਪਰੰਤ ਇਸ ਤੇ ਇੱਟਾਂ ਲਗਵਾਕੇ ਪੱਕਾ ਕਰਵਾਇਆ ਗਿਆ। ਪਿੰਡ ਦੇ ਸੂਝਵਾਨ ਸਰਪੰਚ ਸ. ਸਾਧੂ ਸਿੰਘ ਨੰਬਰਦਾਰ ਅਨੁਸਾਰ ਭਵਿੱਖ ਵਿੱਚ ਇਸ ਰਸਤੇ ਨੂੰ ਖੋਜਿਆਂ ਦੇ ਡੇਰੇ ਤੱਕ ਲਿਜਾਣ ਦੀ ਯੋਜਨਾ ਹੈ। ਉਹਨਾਂ ਨੇ ਪ੍ਰਸਾਸ਼ਨ ਕੋਲੌਂ ਮੰਗ ਕੀਤੀ ਕਿ ਇਸ ਰਸਤੇ ਲਈ ਗਰਾਂਟ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਸ ਨੂੰ ਪੂਰਾ ਕੀਤਾ ਜਾ ਸਕੇ।