ਪਿੰਡ ਸੈਦਪੁਰ ਦੇ ਲਾਲ ਸਿੰਘ ਦਾ ਨਿਕਲਿਆ 1 ਕਰੋੜ 75 ਲੱਖ ਦਾ ਰਾਖੀ ਬੰਪਰ।
ਪੰਜਾਬ ਸਰਕਾਰ ਵੱਲੋਂ ਰਾਖੀ ਬੰਪਰ 2015 ਦਾ ਪਹਿਲਾ ਇਨਾਮ ਜੋ ਕਿ 1 ਕਰੋੜ 75 ਲੱਖ ਰੁਪਏ ਦਾ ਹੈ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦਪੁਰ ਦੇ ਵਾਸੀ ਲਾਲ ਸਿੰਘ ਦਾ ਨਿਕਲਿਆ ਹੈ। ਬਹੁਤ ਹੀ ਸਾਦੇ ਢੰਗ ਨਾਲ ਜੀਵਨ ਜਿਉਣ ਵਾਲਾ ਲਾਲ ਸਿੰਘ ਜੋ ਅਖੰਡ ਪਾਠਾਂ ਵਿੱਚ ਡਿਊਟੀਆਂ ਲਗਾ ਕੇ ਅਤੇ ਇੱਕ ਪ੍ਰਾਈਵੇਟ ਫੈਕਟਰੀ ਰੇਲਟੈਕ ਵਿੱਚ ਓਪਰੇਟਰ ਦੀ ਨੌਕਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਲਗਾਤਾਰ 18 ਸਾਲ ਤੋਂ ਇਹ ਟਿਕਟ ਖਰੀਦਦਾ ਆ ਰਿਹਾ ਹੈ ਤੇ ਇਸ ਵਾਰ ਉਸ ਨੇ ਇਹ ਲਾਟਰੀ ਟਿਕਟ ਪਿੰਡ ਸੈਦਪੁਰ ਦੇ ਡਾਕਖਾਨੇ ਤੋਂ ਖਰੀਦਿਆ ਸੀ ਤੇ ਪ੍ਰਮਾਤਮਾ ਨੇ ਉਸ ਦੀ ਸੁਣ ਲਈ। ਇਹ ਖਬਰ ਸੁਣਦੇ ਸਾਰ ਹੀ ਲਾਲ ਸਿੰਘ ਦੇ ਹਮ ਜਮਾਤੀ ਹਰਜਿੰਦਰ ਸਿੰਘ ਕਰੀਰ, ਗੁਰਮੀਤ ਸਿੰਘ, ਇਕਬਾਲ ਮੁਹੰਮਦ, ਬਿੰਦੂ ਵਰਮਾ, ਸੁਖਜਿੰਦਰ ਸਿੰਘ, ਜੰਗ ਬਹਾਦਰ ਸਿੰਘ ਯੂ.ਕੇ, ਸੁਖਜਿੰਦਰ ਸਿੰਘ ਸੋਢੀ, ਪਰਮਜੀਤ ਸਿੰਘ, ਜਗਦੀਪ ਸਿੰਘ ਆਦਿ ਦੋਸਤਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
wah bahut vadia ji Great of singh is King,
Wah ਬਹੁਤ ਵਧੀਅਾ
bahut mubarkan veer ji,,babe nabak ne teri sun lai hai