BREAKING NEWS

ਪੰਜਾਬ ਭਰ ਵਿਚ ਕੈਂਸਰ ਸਰਵੇ ਸ਼ੁਰੂ

100

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਭਰ ਵਿਚ ਕੈਂਸਰ ਸਰਵੇ ਇਕ ਦਸੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸਿਵਲ ਸਰਜਨ ਡਾ: ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਐਸ.ਐਮ.ਓ. ਟਿੱਬਾ ਡਾ: ਨਰਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਮੈਡੀਕਲ ਅਫ਼ਸਰਾਂ ਤੇ ਹੋਰ ਸਟਾਫ ਨੂੰ ਕੈਂਸਰ ਦਾ ਸਰਵੇ ਕਰਨ ਲਈ ਲੋੜੀਂਦੀ ਜਾਣਕਾਰੀ ਦਿੱਤੀ ਗਈ। ਡਾ: ਤੇਜੀ ਨੇ ਕਿਹਾ ਕਿ ਇਸ ਮੁਹਿੰਮ ਨਾਲ ਜਿਥੇ ਕੈਂਸਰ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ ਉਥੇ ਸਮੇਂ ਸਿਰ ਬਿਮਾਰੀ ਦਾ ਪਤਾ ਲੱਗਣ ਕਾਰਨ ਇਸਨੂੰ ਠੀਕ ਕਰਨ ਵਿਚ ਵੀ ਸਹਾਇਤਾ ਮਿਲੇਗੀ। ਕੈਂਸਰ ਸਰਵੇ ਮੁਹਿੰਮ ਤਹਿਤ ਕੁੱਲ 155 ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਜੋ ਇਕ ਦਸੰਬਰ ਨੂੰ ਘਰ-ਘਰ ਜਾ ਕੇ ਸੰਭਾਵਿਤ ਕੈਂਸਰ ਮਰੀਜ਼ਾਂ ਦਾ ਪਤਾ ਲਗਾਉਣਗੇ। ਇਸ ਮੌਕੇ ਡਾ: ਬਲਵਿੰਦਰ ਸਿੰਘ, ਡਾ: ਸਤਬੀਰ ਸਿੰਘ ਤੇ ਡਾ: ਆਸ਼ਾ ਮਾਂਗਟ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਕੰਮ ਦੀ ਦੇਖ ਰੇਖ ਲਈ ਡਾ: ਗੁਰਇਕਬਾਲ ਸਿੰਘ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਡਾ: ਗੁਰਦਿਆਲ ਸਿੰਘ, ਡਾ: ਮਨਜੀਤ ਕੁਮਾਰ, ਡਾ: ਵਿਜੇ ਕੁਮਾਰ, ਡਾ: ਡੀ.ਪੀ. ਸਿੰਘ, ਡਾ: ਨਰਿੰਦਰ ਸਿੰਘ, ਡਾ: ਦਵਿੰਦਰਜੀਤ ਸਿੰਘ, ਡਾ: ਦੀਪ ਸ਼ੀਖਾ, ਡਾ: ਚਮਨ ਲਾਲ, ਦਵਿੰਦਰ ਸਿੰਘ ਖ਼ਾਲਸਾ, ਸ਼ਿੰਗਾਰਾ ਸਿੰਘ, ਚਰਨ ਸਿੰਘ ਤੇ ਹੋਰ ਹਾਜ਼ਰ ਸਨ