BREAKING NEWS

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ

115

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ ਮਿਤੀ 01 ਜਨਵਰੀ 2013 ਦਿਨ ਸੋਮਵਾਰ ਸਵੇਰੇ 5:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਅਵਤਾਰ ਸਿੰਘ ਮਿਸਤਰੀ, ਬਾਬੇ ਕਿਆਂ ਦੇ ਪਰਿਵਾਰ, ਝੰਡਾਂ ਵਾਲੀ ਗਲੀ, ਬੇਰੀ ਵਾਲਿਆ ਦੇ ਘਰਾਂ, ਸੂਬੇਦਰ ਪ੍ਰੀਤਮ ਸਿੰਘ, ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਜਗੀਰ ਸਿੰਘ ਝੰਡ, ਮਾਸਟਰ ਦਲਬੀਰ ਸਿੰਘ ਪਿਆਰੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੇਲਿਆਂ ਦੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਦੇ ਗੈਲਰੀ> ਤਸਵੀਰਾਂ > ਸਮਾਗਮ> ਪ੍ਰਭਾਤ ਫੇਰੀਆਂ ਪੰਨੇ ਤੇ ਉਪਲਭਦ ਹਨ।