BREAKING NEWS

ਪਿੰਡ ਬੂਲਪੁਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ।

135

8042013ਬੀਤੇ ਦਿਨੀਂ ਪਿੰਡ ਬੂਲਪੁਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਸ. ਬਲਵੰਤ ਸਿੰਘ ਕੌੜਾ ਦੀ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਕੀਤੀ ਗਈ। ਸਰਵਣ ਸਿੰਘ ਸਟੇਟ ਐਵਾਰਡੀ ਕਿਸਾਨ ਅਨੁਸਾਰ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਸ. ਬਲਵੰਤ ਸਿੰਘ ਕੌੜਾ ਨੂੰ ਕਮੇਟੀ ਮੈਂਬਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸ. ਬਲਵੰਤ ਸਿੰਘ ਕੌੜਾ ਪਹਿਲਾਂ ਵੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।