ਮਹਾਂਰਿਸ਼ੀ ਵਾਲਮੀਕ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 11.10.2009, ਦਿਨ ਐਤਵਾਰ ਨੂੰ ਵਾਲਮੀਕ ਭਾਈਚਾਰੇ ਵੱਲੋਂ ਪਵਾਇਆ ਗਿਆ। ਵਾਲਮੀਕ ਭਾਈਚਾਰੇ ਵੱਲੋਂ ਸ. ਬਖਸ਼ੀਸ਼ ਸਿੰਘ ਇਟਲੀ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਬਣਵਾਏ ਜਾ ਰਹੇ 40 ਬਾਈ 40 ਦੇ ਇੱਕ ਵਿਸ਼ਾਲ ਹਾਲ ਦਾ ਨੀਂਹ ਪੱਥਰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਪਿੰਡ ਦੇ ਸਰਪੰਚ ਸ. ਸਾਧੂ ਸਿੰਘ ਮੂਦਾ, ਸ. ਮੋਹਣ ਸਿੰਘ ਮੈਂਬਰ ਪੰਚਾਇਤ, ਸ. ਕਰਮਜੀਤ ਸਿੰਘ ਮੈਂਬਰ ਪੰਚਾਇਤ, ਸ. ਸਵਰਨ ਸਿੰਘ ਮੈਂਬਰ ਪੰਚਾਇਤ, ਸਾਬਕਾ ਸਰਪੰਚ ਸ. ਗੁਰਦੀਪ ਸਿੰਘ ਚੁੱਪ, ਮਾਸਟਰ ਜਗਿੰਦਰ ਸਿੰਘ, ਸ. ਸੁੱਚਾ ਸਿੰਘ, ਸ. ਰੂੜ ਸਿੰਘ, ਮਨਜੀਤ ਸਿੰਘ ਹੈਪੀ, ਸਤਪਾਲ ਸੱਤਾ, ਬਲਕਾਰ ਸਿੰਘ ਬੱਬੂ, ਜਸਵੰਤ ਸਿੰਘ ਕਾਲਾ, ਬਾਊ ਨੰਦ ਲਾਲ, ਜੋਗੀ, ਸੋਨੀ, ਨਵਦੀਪ ਸਿੰਘ, ਭੁਪਿੰਦਰ ਸਿੰਘ ਭਿੰਦਾ, ਅਤੇ ਬਹੁਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ। ਇਸ ਮੌਕੇ ਭਾਈ ਦਇਆ ਸਿੰਘ, ਗ੍ਰੰਥੀ ਗੁਰਦੁਆਰਾ ਸਾਹਿਬ ਠੱਟਾ ਨਵਾਂ. ਅਵਤਾਰ ਸਿੰਘ ਦੂਲੋਵਾਲ, ਸ. ਸੁਖਵਿੰਦਰ ਸਿੰਘ ‘ਮੋਮੀ’, ਸਤਨਾਮ ਸਿੰਘ ਬੂਹ ਦੇ ਕਵੀਸ਼ਰੀ ਜੱਥੇ, ਸ. ਹਰਜੀਤ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ। ਇਸ ਮੌਕੇ ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਮਹਾਂਰਿਸ਼ੀ ਵਾਲਮੀਕ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 11.10.2009 ਨੂੰ ਪਵਾਇਆ ਗਿਆ
119
Previous Post9ਵਾਂ ਸਲਾਨਾ ਜਾਗਰਣ ਮਿਤੀ 13 ਅਕਤੂਬਰ 2009 ਦਿਨ ਮੰਗਲਵਾਰ ਨੂੰ
Next Postਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਖੇਡਾਂ ਦਾ ਉਦਘਾਟਨ