ਸਬ ਤਹਿਸੀਲ ਤਲਵੰਡੀ ਚੌਧਰੀਆਂ ਦੇ ਵਿਕਾਸ ਕਾਰਜਾਂ ਅਤੇ ਆਰਥਿਕ ਵਿਕਾਸ ਨੂੰ ਅੱਗੇ ਤੋਰਦਿਆਂ ਸਰਪੰਚ ਹਰਜਿੰਦਰ ਸਿੰਘ ਘੁਮਾਣ ਨੇ ਆਪਣੇ ਸਹਿਯੋਗੀ ਮੈਂਬਰਾਂ ਅਤੇ ਪਤਵੰਤਿਆਂ ਦੇ ਸਾਥ ਨਾਲ ਬੇਬੇ ਨਾਨਕੀ ਪਾਰਕ ਦੀ ਦੱਖਣੀ ਬਾਹੀ ਵਾਲੇ ਪਾਸੇ ਤਿੰਨ ਦੁਕਾਨਾਂ ਦਾ ਨੀਂਹ ਪੱਥਰ ਰੱਖਿਆ। ਜਥੇਦਾਰ ਘੁਮਾਣ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਵਿਕਾਸ ਦੇ ਨਾਲ ਨਾਲ ਪਿੰਡ ਦੇ ਆਰਥਿਕ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਬਲਜੀਤ ਸਿੰਘ ਬੱਲੀ, ਕੁਲਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਥਾਣਾ ਜਨਰਲ ਸਕੱਤਰ ਐਸ.ਸੀ. ਸੈੱਲ ਜ਼ਿਲ੍ਹਾ ਕਪੂਰਥਲਾ, ਤਰਸੇਮ ਸਿੰਘ ਸਾਬਕਾ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।