ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 69ਵੀਂ ਬਰਸੀ ਅਤੇ ਸਲਾਨਾਂ 17ਵੇਂ ਲੰਗਰ ਤੇ ਵਿਸ਼ੇਸ *

83

klਪਿੰਡ ਤਲਵੰਡੀ ਚੌਧਰੀਆਂ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 69ਵੀਂ ਬਰਸੀ ਬੜੇ ਹੀ ਧੂਮ-ਧਾਮ ਨਾਲ ਮਨਾਈ ਗਈ। ਹਰ ਸਾਲ ਦੀ ਤਰਾਂ ਇਸ ਪਿੰਡ ਦੇ ਜੰਮਪਲ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਨਕੋਦਰ ਵਾਲਿਆਂ ਦੀ ਪ੍ਰੇਰਨਾ ਸਦਕਾ ਬੇਬੇ ਨਾਨਕੀ ਸੇਵਕ ਜਥਾ ਅਤੇ ਸਮੂਹ ਨਗਰ ਨਿਵਾਸੀ ਤਲਵੰਡੀ ਚੌਧਰੀਆਂ ਦੇ ਸਹਿਯੋਗ ਨਾਲ ਮਿਤੀ 25, 26, 27 ਅਤੇ 28 ਅਗਸਤ 2012 ਨੂੰ ਲੰਗਰ ਤਿਆਰ ਕਰਕੇ ਰੋਜ਼ਾਨਾ ਹੀ 300 ਦੇ ਕਰੀਬ ਸੰਗਤਾਂ ਦਾ ਜਥਾ ਗੁਰਦੁਆਰਾ ਨਾਨਕਸਰ ਕਲੇਰਾਂ ਅਤੇ ਮਹਿਤੇਆਣਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਹਨਾਂ ਸਾਰੇ ਦਿਨਾਂ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਲੰਗਰ ਦੀ ਸੇਵਾ ਅਤੇ ਗੁਰਧਾਮਾਂ ਦੇ ਦਰਸ਼ਨ ਕੀਤੇ। ਇਸ ਮੌਕੇ ਵਿਸ਼ੇਸ ਤੌਰ ਤੇ ਤਰਸੇਮ ਸਿੰਘ ਜੋਸਨ, ਸੁਖਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚਾਨਾ, ਉਕਾਰ ਸਿੰਘ ਜੋਸਨ, ਤਰਸੇਮ ਸਿੰਘ ਮੋਮੀ, ਲਖਵਿੰਦਰ ਸਿੰਘ, ਜਗੀਰ ਸਿੰਘ ਲੰਬੜ, ਮਲਕੀਤ ਸਿੰਘ ਸੰਧੂ, ਸਿਮਰਨਜੀਤ ਸਿੰਘ ਮੋਮੀ, ਰਮਣੀਕ ਸਿੰਘ, ਕਮਲਜੀਤ ਸਿੰਘ ਮੋਮੀ, ਰੇਸ਼ਮ ਸਿੰਘ, ਕੀਰਤਨਪਾਲ ਸਿੰਘ, ਗੁਰਪ੍ਰੀਤ ਸਿੰਘ, ਕਾਲਾ ਜੱਟ, ਕਸ਼ਮੀਰ ਸਿੰਘ ਸੰਧੂ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਲਈੇ ਸਾਧਨਾਂ ਦੀ ਸੇਵਾ ਹਰਜਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਫਗਵਾੜਾ, ਮੋਹਨ ਸਿੰਘ ਜਲੰਧਰ ਅਤੇ ਰਾਮ ਸਿੰਘ ਫਗਵਾੜਾ ਵੱਲੋਂ ਕੀਤੀ ਗਈ।