ਮਹਾਨ ਤਪੱਸਵੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਖੜਕ ਸਿੰਘ ਦੀ ਸਲਾਨਾ ਬਰਸੀ (ਮੋਸ਼ਾ) ਦੇ ਸਬੰਧੀ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹਨਾਂ ਸਮਾਗਮਾਂ ਨੂੰ ਮੁਖ ਰੱਖਦਿਆਂ ਅੱਜ 25 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਸਤਿੰਦਰਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸਜਾਏ ਗਏ ਧਾਰਮਿਕ ਸਮਾਗਮ ਸਮੇਂ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਖੜਕ ਸਿੰਘ ਜੀ ਮਹਾਰਾਜ ਮਹਾਨ ਤਪੱਸਵੀ ਤੇ ਸੇਵਾ ਦੇ ਪੁੰਜ ਸਨ ਜਿਨ੍ਹਾਂ ਦੀ ਇਲਾਕਾ ਬਾਹਰਾ ਦੀਆਂ ਸੰਗਤਾਂ ਵਿੱਚ ਵਿਸ਼ੇਸ਼ ਮਹਾਨਤਾ ਬਣੀ ਹੋਈ ਹੈ ਤੇ ਇਲਾਕਾ ਨਿਵਾਸੀ ਸੰਗਤਾਂ ਅਥਾਹ ਸ਼ਰਧਾ ਭਾਵਨਾ ਨਾਲ ਉਹਨਾਂ ਦਾ ਦਿਹਾੜਾ ਮਨਾਉਂਦੀਆਂ ਹਨ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਅਤੇ ਹੋਰ ਸਖਸ਼ੀਅਤਾਂ ਦਾ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਧਾਰਮਿਕ ਸਮਾਗਮ ਮੌਕੇ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਭਾਈ ਕਰਨੈਲ ਸਿੰਘ ਕੋਮਲ ਢਾਡੀ ਜਥਾ, ਰਣਜੀਤ ਸਿੰਘ ਪੱਲਾ ਕਵੀਸ਼ਰ, ਭਾਈ ਬਲਕਾਰ ਸਿੰਘ ਬੇਦਾਦਪੁਰ, ਬੀਬੀ ਬਲਵਿੰਦਰ ਕੌਰ ਗੱਗੜ ਭਾਣਾ, ਭਾਈ ਮਨਦੀਪ ਸਿੰਘ ਭੰਗੂ, ਭਾਈ ਲਖਬੀਰ ਸਿੰਘ ਲੱਖਾ, ਪਰਮਜੀਤ ਸਿੰਘ ਸਠਿਆਲਾ, ਬੀਬੀ ਹਰਜੀਤ ਕੌਰ ਗੋਇੰਦਵਾਲ ਸਾਹਿਬ ਕਵੀਸ਼ਰੀ ਜਥੇ ਵਲੋਂ ਗੁਰਬਾਣੀ ਕੀਰਤਨ ਅਤੇ ਬਾਬਾ ਖੜਕ ਸਿੰਘ ਦੀ ਜੀਵਨੀ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।


ਬਰਸੀ ਸਮਾਗਮ ਸਮੇਂ ਸੰਤ ਬਾਬਾ ਦਲਬੀਰ ਸਿੰਘ ਸੋਨੀ ਡੇਰਾ ਬਾਬਾ ਸ੍ਰੀ ਚੰਦ ਬੂੜੇਵਾਲ, ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਵੱਡੀ ਗਿਣਤੀ ਸੰਗਤਾਂ ਨੇ ਹਾਜਰੀ ਭਰਦਿਆਂ ਗੁਰਬਾਣੀ ਕੀਰਤਨ ਸਰਵਣ ਕੀਤਾ। ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਗੁਰਦੁਆਰਾ ਦਮਦਮਾ ਸਾਹਿਬ ਤੇ ਇਲਾਕਾ ਨਿਵਾਸੀ ਸੰਗਤਾਂ, ਠੱਟਾ ਨਵਾਂ ਦੀ ਸਮੂਹ ਸੰਗਤ, ਦੰਦੂਪੁਰ ਦੀ ਸਮੂਹ ਸੰਗਤ, ਬੰਤਾ ਸਿੰਘ ਦੰਦੂਪੁਰ, ਬੀਬੀ ਰੁਪਿੰਦਰ ਕੌਰ ਦੰਦੂਪੁਰ, ਬਾਵਾ ਸਿੰਘ ਮਹੀਜੀਤਪੁਰ, ਪ੍ਰੀਤਮ ਸਿੰਘ ਸੈਦਪੁਰ, ਫਕੀਰ ਸਿੰਘ, ਦਲਬੀਰ ਸਿੰਘ ਕਾਲੂ ਭਾਟੀਆ, ਜਗਦੇਵ ਸਿੰਘ ਕਾਲੂ ਭਾਟੀਆ, ਜਸਪ੍ਰੀਤ ਸਿੰਘ ਨੂਰੋਵਾਲ, ਅਜੀਤ ਸਿੰਘ , ਮੁਖਤਾਰ ਸਿੰਘ ਦਰੀਏਵਾਲ, ਮਹਿੰਦਰ ਸਿੰਘ ਕਾਲੂ ਭਾਟੀਆ, ਬੰਤਾ ਸਿੰਘ ਸੈਦਪੁਰ, ਗੁਰਦਿਆਲ ਸਿੰਘ ਮੁੱਤੀ, ਪਰਮਜੀਤ ਸਿੰਘ ਯੂਕੇ ਠੱਟਾ ਪੁਰਾਣਾ , ਸ਼ੀਤਲ ਸਿੰਘ ਯੂਕੇ ਕੋਠੇ ਚੇਤਾ ਸਿੰਘ, ਹਰਭਜਨ ਸਿੰਘ ਸਿੱਧੂਪੁਰ, ਗੁਰਿੰਦਰ ਸਿੰਘ ਸੈਦਪੁਰ, ਸਾਧੂ ਸਿੰਘ ਸ਼ਾਲਾਪੁਰ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ ਧਰਮਕੋਟ, ਮੋਹਨ ਸਿੰਘ ਬਿਧੀਪੁਰ, ਧਿਆਨ ਸਿੰਘ ਮਹਾਲਮ, ਬਿਕਰਮਜੀਤ ਸਿੰਘ ਕਨੇਡਾ , ਰਾਜਵੀਰ ਸਿੰਘ, ਜਸਕਰਨ ਸਿੰਘ ਸੰਧਰ ਜਗੀਰ, ਗੁਰਦੀਪ ਸਿੰਘ ਸਾਬੂਵਾਲ ਆਦਿ ਹਾਜ਼ਰ ਸਨ।

ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸਮੂਹ ਸੇਵਾਦਾਰਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਨਿਸ਼ਕਾਮ ਸੇਵਾ ਕੀਤੀ ਗਈ। ਇਸ ਮੌਕੇ ਨਗਰ ਠੱਟਾ ਪੁਰਾਣਾ ਦੀ ਸਮੁੱਚੀ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਇੰਦਰਜੀਤ ਸਿੰਘ ਬਜਾਜ ਵੱਲੋਂ ਨਿਭਾਈ ਗਈ।