ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਕੇ ਅਸੀਂ ਬੱਚੇ,
ਆਪਣੇ ਹੀ ਪੈਰਾਂ ਤੇ ਮਾਰ ਲਈ ਕੁਹਾੜੀ।
ਰਹਿ ਗਏ ਉਹ ਤਾਂ ਪੰਜਾਬੀ ਵੱਲੋਂ ਕੱਚੇ,
ਫਟਾ-ਫਟ ਬੋਲਦੇ ਅੰਗਰੇਜ਼ੀ ਦੇ ਲਫਜ਼।
ਪੰਜਾਬੀ ਪੜ੍ਹਦੇ ਨੇ ਅੱਖਰ ਜੋੜ ਜੋੜ ਕੇ,
ਖੱਟਿਆ ਏ ਕੀ ਭਲਾ, ਮੈਨੂੰ ਦੱਸੋ ਅਸੀਂ।
ਪੰਜਾਬੀਓ ਪੰਜਾਬੀ ਵੱਲੋਂ ਮੁੱਖ ਮੋੜ ਕੇ।
ਮੰਨਿਆ ਕਿ ਪੜ੍ਹਨੀ ਅੰਗਰੇਜ਼ੀ ਵੀ ਜ਼ਰੂਰੀ ਏ,
ਵਿਦੇਸ਼ਾਂ ਵਿੱਚ ਜਾ ਕੇ ਗੱਲ ਸਮਝ ਲੈਂਦੇ ਪੂਰੀ ਏ।
ਗੋਰਿਆਂ ਦੇ ਨਾਲ ਜਦੋਂ ਕਰਦੇ ਆ ਕੰਮ,
ਕਰਦੇ ਆ ਮੋਢੇ ਨਾਲ ਮੋਢਾ ਜੋੜ ਕੇ।
ਖੱਟਿਆ ਏ ਕੀ ਭਲਾ ਮੈਨੂੰ ਦੱਸੋ ਅਸੀਂ,
ਪੰਜਾਬੀਓ ਪੰਜਾਬੀ ਵੱਲੋਂ ਮੁੱਖ ਮੋੜ ਕੇ।
ਮਾਤ ਭਾਸ਼ਾ ਸਾਡੀ ਏ ਚਾਹੀਦੀ ਸਾਨੂੰ ਪੜ੍ਹਨੀ,
ਠੱਟੇ ਵਾਲੇ ਕਿਹੜੀ ਗੱਲੋਂ ਪਈ ਗੱਲ ਕਰਨੀ।
ਮਤਰੇਈਆਂ ਵਾਂਗੂੰ ਕਰਦੇ ਸਲੂਕ ਇਹਦੇ ਨਾਲ,
ਤਾਹੀਓਂ ਬੈਠੇ ਸਾਰੇ ਇਹਦੇ ਨਾਲੋਂ ਨਾਤਾ ਤੋੜ ਕੇ,
ਖੱਟਿਆ ਏ ਕੀ ਭਲਾ ਮੈਨੂੰ ਦੱਸੋ ਅਸੀਂ,
ਪੰਜਾਬੀਓ ਪੰਜਾਬੀ ਵੱਲੋਂ ਮੁੱਖ ਮੋੜ ਕੇ।
-ਦਲਵਿੰਦਰ ਠੱਟੇ ਵਾਲਾ
Comments are closed.
Bahut khoob dalvinder singh veer ji jio