ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਖੇ ਕੰਪਿਊਟਰ ਅਧਿਆਪਕ ਪ੍ਰਦੀਪ ਕੌਰ ਐਮ. ਐਸ. ਸੀ. ਆਈ ਟੀ., ਐਮ.ਸੀ.ਏ. ਦੀ ਅਗਵਾਈ ‘ਚ ਵਿਦਿਆਰਥੀਆਂ ਦੇ ਕੰਪਿਊਟਰ ਮਾਡਲ ਤੇ ਪ੍ਰਾਜੈਕਟ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ। ਮਾਡਲ ਬਣਾਉਣ ਦੇ ਮੁਕਾਬਲੇ ‘ਚ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਰੁਪਿੰਦਰ ਕੌਰ ਤੇ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦਸਵੀਂ ਜਮਾਤ ਦੀ ਜੈਸਮੀਨ ਦੂਜੇ ਸਥਾਨ ‘ਤੇ ਰਹੀ। ਬਾਰ੍ਹਵੀਂ ਜਮਾਤ ਆਰਟਸ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਤੇ ਮਨਪ੍ਰੀਤ ਕੌਰ ਨੂੰ ਤੀਜਾ ਸਥਾਨ ਮਿਲਿਆ | ਕੰਪਿਊਟਰ ਪ੍ਰਾਜੈਕਟ ਤਿਆਰ ਕਰਨ ਵਾਲੇ ਵਿਦਿਆਰਥੀਆਂ ‘ਚੋਂ ਦਸਵੀਂ ਜਮਾਤ ਦੇ ਨਵਿੰਦਰ ਸਿੰਘ ਨੂੰ ਪਹਿਲਾ ਤੇ ਗੁਰਜੀਤਪਾਲ ਸਿੰਘ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਪ੍ਰਾਜੈਕਟ ਬਣਾਉਣ ਦੀ ਅਗਵਾਈ ਮੈਡਮ ਰਵਿੰਦਰ ਕੌਰ ਨੇ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਚਰਨ ਸਿੰਘ, ਪਿ੍ੰਸੀਪਲ ਹਰੀਸ਼ ਚੰਦਰ, ਸਤਿੰਦਰਪਾਲ, ਕਮਲਜੀਤ, ਦਲਜੀਤ, ਗੁਰਪ੍ਰੀਤ, ਤਨਵੀਰ, ਹਰਵਿੰਦਰ, ਪਵਨਦੀਪ ਆਦਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। (source Ajit)