ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 19ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 10 ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਮਿਤੀ 15 ਅਕਤੂਬਰ 2013 ਨੂੰ ਸ਼ਾਮ ਦੇ ਦੀਵਾਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਰਛਪਾਲ ਸਿੰਘ ਪਾਲ, ਬੀਬੀ ਅਮਿੰਦਰਪ੍ਰੀਤ ਕੌਰ, ਜਨਾਬ ਜਮੀਰ ਅਲੀ ਜਮੀਰ ਮਲੇਰ ਕੋਟਲੇ ਵਾਲੇ ਕਵੀਆਂ ਨੇ ਧਾਰਮਿਕ ਕਵਿਤਾਵਾਂ ਦਾ ਗਾਇਨ ਕੀਤਾ। ਮਿਤੀ 16 ਅਕਤੂਬਰ 2013 ਦੇ ਸ਼ਾਮ ਦੀਵਾਨ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਹਜ਼ੂਰੀ ਰਾਗੀ, ਭਾਈ ਹਰਜੀਤ ਸਿੰਘ ਕਥਾਵਾਚਕ, ਭਾਈ ਦਲਜੀਤ ਸਿੰਘ ਕਥਾਵਾਚਕ, ਭਾਈ ਗੁਰਦੇਵ ਸਿੰਘ ਘੁਆੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਸੰਗਤਾਂ ਨੂੰ ਮਨਮੋਹਕ ਕੀਰਤਨ ਦੁਆਰਾ ਨਿਹਾਲ ਕੀਤਾ। ਮਿਤੀ 17 ਅਕਤੂਬਰ 2013 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਸ੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗਿਆਨੀ ਮੇਜਰ ਸਿੰਘ ਖਾਲਸਾ ਦੇ ਢਾਡੀ ਜਥੇ, ਭਾਈ ਸੁਖਵਿੰਦਰ ਸਿੰਘ ਅਨਮੋਲ ਦੇ ਢਾਡੀ ਜਥੇ, ਗਿਆਨੀ ਬਲਦੇਵ ਸਿੰਘ ਬੈਂਕਾ ਦੇ ਕਵੀਸ਼ਰੀ ਜਥੇ, ਗਿਆਨੀ ਚਰਨਪ੍ਰੀਤ ਸਿੰਘ ਚੰਨ ਦੇ ਕਵੀਸ਼ਰੀ ਜਥੇ, ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ ਅਤੇ ਬਾਬਾ ਬਲਵਿੰਦਰ ਸਿੰਘ ਯੂ.ਪੀ. ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਸਮੁੱਚੇ ਸਮਾਗਮ ਵਿੱਚ ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ , ਸਾਇਕਲਾਂ, ਸਕੂਟਰਾਂ, ਜੋੜਿਆ ਦੀ ਸੇਵਾ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟਿੱਬਾ, ਗੁਰੂ ਨਾਨਕ ਟੈਂਟ ਹਾਊਸ ਠੱਟਾ ਨਵਾਂ ਅਤੇ ਕਸ਼ਮੀਰ ਸਿੰਘ ਦੰਦੂਪੁਰ ਵਾਲਿਆਂ ਵੱਲੋਂ, ਸਟੇਜ ਸਜਾਵਟ ਦੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ ਅਤੇ ਸਾਊਂਡ ਦੀ ਸੇਵਾ ਸਾਹਿਬ ਸਾਊਂਡ ਸਰਵਿਸ ਰਾਮਪੁਰ ਜਗੀਰ ਅਤੇ ਕਰੀਰ ਸਾਊਂਡ ਸਰਵਿਸ ਠੱਟਾ ਨਵਾਂ ਵਾਲਿਆਂ ਨੇ ਵੱਲੋਂ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਇਸ ਸਾਰੇ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਦੇ ਗੈਲਰੀ ਵਾਲੇ ਪੋਰਸ਼ਨ ਵਿੱਚ ਦੇਖੀਆਂ ਜਾ ਸਕਦੀਆਂ ਹਨ।
Home ਤਾਜ਼ਾ ਖਬਰਾਂ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 19ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 10 ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ।

ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 19ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 10 ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
176
Previous Postਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ 'ਚ ਕੰਪਿਊਟਰ ਮਾਡਲ ਪ੍ਰਾਜੈਕਟ ਬਣਾਉਣ ਦੇ ਮੁਕਾਬਲੇ
Next Postਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੇ-ਕਾਮਰੇਡ ਸੁਰਜੀਤ ਸਿੰਘ ਠੱਟਾ