ਡਾ: ਰਤਨ ਸਿੰਘ ਅਜਨਾਲਾ ਵੱਲੋਂ ਟੋਡਰਵਾਲ ਤੋਂ ਦਰੀਏਵਾਲ ਤੱਕ ਬਣੀ ਸੜਕ ਦਾ ਉਦਘਾਟਨ।

67

ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿਤਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਹੈ ਤੇ ਇਹ ਸਰਕਾਰ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਦੂਜੇ ਰਾਜਾਂ ਨੂੰ ਪੰਜਾਬ ਨਾਲੋਂ ਵੱਧ ਤਰਜ਼ੀਹ ਦੇ ਰਹੀ ਹੈ। ਇਹ ਦੋਸ਼ ਡਾ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਨੇ ਸੁਲਤਾਨਪੁਰ ਹਲਕੇ ਦੇ ਪਿੰਡ ਟੋਡਰਵਾਲ ਤੋਂ ਦਰੀਏਵਾਲ ਤੱਕ 23 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਸੜਕ ਦੇ ਉਦਘਾਟਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਡਾ: ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰੋਡ ਐਕਸੀਡੈਂਟ ਕੈਸ਼ਲੈੱਸ ਟਰੀਟਮੈਂਟ ਸਕੀਮ ਨੂੰ ਪੰਜਾਬ ਤੋਂ ਬਾਹਰ ਲਿਜਾ ਕੇ ਪੰਜਾਬ ਵਿਰੋਧੀ ਵਰਤਾਰੇ ਨੂੰ ਮੁੜ ਦੁਹਰਾਇਆ ਹੈ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਨੇ ਪਹਿਲਾਂ ਪੰਜਾਬ ਨੂੰ ਇਹ ਸਕੀਮ ਅਧੀਨ ਲਿਆ ਸੀ ਤੇ ਬਾਅਦ ‘ਚ ਕਿਸੇ ਵਿਚਾਰ ਵਟਾਂਦਰੇ ਤੋਂ ਬਿਨਾਂ ਹੀ ਇਹ ਸਕੀਮ ਕਿਸੇ ਹੋਰ ਰਾਜ ‘ਚ ਤਬਦੀਲ ਕੀਤੀ ਗਈ। ਇਸ ਮੌਕੇ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਡਾ: ਅਜਨਾਲਾ ਨੂੰ ਵਿਸ਼ਵਾਸ ਦਿਵਾਇਆ ਕਿ ਸੁਲਤਾਨਪੁਰ ਲੋਧੀ ਹਲਕੇ ਦੇ ਲੋਕ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ। ਉਨ੍ਹਾਂ ਡਾ: ਅਜਨਾਲਾ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ ਮਾਲੀ ਮਦਦ ਦੇਣ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਗਮ ‘ਚ ਸਰਪੰਚ ਸਰਵਸ੍ਰੀ ਗੁਰਨਾਮ ਸਿੰਘ ਟੋਡਰਵਾਲ, ਬਖ਼ਸ਼ੀਸ਼ ਸਿੰਘ, ਅੰਮਿ੍ਤਪਾਲ ਸਿੰਘ, ਬਲਬੀਰ ਸਿੰਘ ਕਾਲਾ, ਮਨਜੀਤ ਕੌਰ (ਸਾਰੇ ਮੈਂਬਰ ਪੰਚਾਇਤ), ਮਾਸਟਰ ਪਰਮਜੀਤ ਸਿੰਘ ਟੋਡਰਵਾਲ, ਕਰਨੈਲ ਸਿੰਘ ਆੜ੍ਹਤੀ, ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ, ਗੁਰਦੀਪ ਸਿੰਘ ਘੁੰਮਣ ਵਾਈਸ ਪ੍ਰੈਜ਼ੀਡੈਂਟ, ਮਾਸਟਰ ਪੂਰਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵੰਤ ਸਿੰਘ ਜੋਸ਼ਨ, ਬੀਬੀ ਮਹਿੰਦਰ ਕੌਰ ਸਾਬੂਵਾਲ, ਕੁਲਵੰਤ ਸਿੰਘ ਦਰੀਏਵਾਲ, ਗੁਰਦੀਪ ਸਿੰਘ, ਸੁੱਚਾ ਸਿੰਘ, ਜੀਤ ਸਿੰਘ ਮੋਮੀ ਐਡਵੋਕੇਟ, ਮਹਿੰਗਾ ਸਿੰਘ, ਕਰਮਜੀਤ ਸਿੰਘ, ਪਿਆਰਾ ਸਿੰਘ ਸਾਬਕਾ ਮੈਂਬਰ ਪੰਚਾਇਤ, ਗੁਰਮੇਜ ਸਿੰਘ ਬੱਬੂ, ਪ੍ਰਤਾਪ ਸਿੰਘ ਅਤੇ ਸਾਧੂ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ। 30072013