ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ, ਸਮੂਹ ਐਨ.ਆਰ.ਆਈ. ਵੀਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਦੇਖਰੇਖ ਹੇਠ ਪਿੰਡ ਠੱਟਾ ਪੁਰਾਣਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਦ ਬੀਬੀ ਬਲਵਿੰਦਰ ਕੌਰ ਖਹਿਰਾ ਦੇ ਢਾਡੀ ਜੱਥੇ ਨੇ ਹਾਜ਼ਰ ਸੰਗਤਾਂ ਨੂੰ ਸ਼ਹੀਦ ਊਧਮ ਸਿੰਘ ਦਾ ਜੀਵਨ ਸੁਣਾਇਆ। ਇਸ ਮੌਕੇ ਬੀਬੀ ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਮਾਸਟਰ ਗੁਰਦੇਵ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਬਿਕਰਮ ਸਿੰਘ ਉੱਚਾ, ਹਰਭਜਨ ਸਿੰਘ ਘੁੰਮਣ, ਪ੍ਰੋਫੈਸਰ ਪ੍ਰੀਤ ਕੋਹਲੀ ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ, ਡਾ. ਜਸਵੰਤ ਸਿੰਘ ਖੈੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ ਅਤੇ ਮਾਸਟਰ ਬਲਬੀਰ ਸਿੰਘ ਝੰਡ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮੁੱਚੇ ਕਾਰਜ ਲਈ ਸ. ਸੁਖਦੇਵ ਸਿੰਘ ਜਰਮਨ (ਲੋਹੀਆਂ ਖਾਸ) ਨੇ 31000 ਰੁਪਏ, ਇੰਗਲੈਂਡ ਦੀ ਸਮੂਹ ਸੰਗਤ ਵੱਲੋਂ 35900 ਰੁਪਏ, ਪਰਮਜੀਤ ਸਿੰਘ ਕਾਲੂਭਾਟੀਆ ਨੇ 100 ਪੌਂਡ, ਸੀਤਲ ਸਿੰਘ ਕੋਠੇ ਚੇਤਾ ਸਿੰਘ ਨੇ 100 ਪੌਂਡ, ਅਮਰਜੀਤ ਸਿੰਘ ਨੇ 100 ਪੌਂਡ, ਪਰਮਜੀਤ ਸਿੰਘ ਨੇ 100 ਪੌਂਡ, ਸਿਮਰਨਜੀਤ ਸਿੰਘ ਸੈਦਪੁਰ ਨੇ 30 ਪੌਂਡ, ਬਲਜਿੰਦਰ ਸਿੰਘ ਮੁਰਾਜਵਾਲਾ ਨੇ 30 ਪੌਂਡ, ਸਤਨਾਮ ਸਿੰਘ ਯੂ.ਕੇ. ਨੇ 9000 ਰੁਪਏ, ਸੁੱਖਾ ਸਿੰਘ ਮੁੱਤੀ ਯੂ.ਐਸ਼.ਏ. ਨੇ 8000 ਰੁਪਏ, ਬਚਨ ਸਿੰਘ ਰਿਟਾ. ਡੀ.ਐਸ.ਪੀ. ਨੇ 2100 ਰੁਪਏ, ਅਮਰਜੀਤ ਸਿੰਘ ਯੂ.ਐਸ.ਏ. ਨੇ 3000 ਰੁਪਏ, ਰਾਜਵਿੰਦਰ ਸਿੰਘ ਨੇ 3000 ਰੁਪਏ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਮਾਇਆ ਦਾ ਯੋਗਦਾਨ ਪਾਇਆ। ਇਸ ਮੌਕੇ ਆਸ ਪਾਸ ਦੇ ਸਮੂਹ ਪਿੰਡਾਂ ਦੇ ਸਰਪੰਚ, ਮੈਂਬਰ ਪੰਚਾਇਤ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
105
Previous Postਪ੍ਰੋ.ਜਸਵੰਤ ਸਿੰਘ ਮੋਮੀ
Next Postਡਾ: ਰਤਨ ਸਿੰਘ ਅਜਨਾਲਾ ਵੱਲੋਂ ਟੋਡਰਵਾਲ ਤੋਂ ਦਰੀਏਵਾਲ ਤੱਕ ਬਣੀ ਸੜਕ ਦਾ ਉਦਘਾਟਨ।