ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ *

57
ਬੀਤੀ 15 ਅਗਸਤ ਨੂੰ ਜਬਰ ਵਿਰੋਧੀ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ ਕਾਲਾ ਦਿਵਸ ਮਨਾਉਣ ਦੇ ਸੱਦੇ ਨੂੰ ਮੁੱਖ ਰੱਖਦਿਆਂ ਕਾਲਾ ਦਿਵਸ ਮਨਾਉਂਦਿਆਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਸਨਮਾਨਿਤ ਕਰਨ ਲਈ ਭਗਵਾਨ ਵਾਲਮੀਕ ਮੰਦਰ ਦਬੂਲੀਆਂ ਵਿਖੇ ਜਬਰ ਵਿਰੋਧੀ ਸਾਂਝੇ ਮੋਰਚੇ ਦੇ ਆਗੂ ਸੁਖਦੇਵ ਸਿੰਘ ਟਿੱਬਾ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ‘ਚ ਪਹਿਲਾਂ ਰਮਾਇਣ ਪਾਠ ਦੇ ਭੋਗ ਪਾਏ ਗਏ। ਉਪਰੰਤ ਸੁਖਦੇਵ ਸਿੰਘ ਟਿੱਬਾ ਤੇ ਸਾਥੀਆ ਵੱਲੋਂ ਲਖਵੀਰ ਸਿੰਘ ਫ਼ਰੀਦ ਸਰਾਏ, ਰਕੇਸ਼ ਕੁਮਾਰ, ਮੰਗਾ ਦਬੂਲੀਆਂ, ਗਿਆਨ ਸਿੰਘ ਦਬੂਲੀਆਂ, ਸੁਖਦੇਵ ਸਿੰਘ, ਰਛਪਾਲ ਸਿੰਘ ਖੀਰਾਂਵਾਲੀ, ਅਮਰਜੀਤ ਸਿੰਘ, ਪਿਆਰਾ ਸਿੰਘ ਸੈਦਪੁਰ, ਆਦਿ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਜਦ ਤੱਕ ਭਗਵਾਨ ਵਾਲਮੀਕ ਦਾ ਅਪਮਾਨ ਕਰਨ ਵਾਲਿਆਂ ਨੂੰ ਸਜ਼ਾ ਨਹੀ ਹੋ ਜਾਂਦੀ ਸਾਡਾ ਸੰਘਰਸ਼ ਇਸੇ ਤਰਾਂ ਬੇਰੋਕ ਜਾਰੀ ਰਹੇਗਾ। ਕੁਲਵੰਤ ਸਿੰਘ ਜਰਨਲ ਸਕੱਤਰ ਸੈਂਟਰਲ ਸਭਾ ਪੰਜਾਬ ਨੇ ਆਖਿਆ ਕਿ ਕੋਈ ਵੀ ਧਰਮ ਜਾ ਗੁਰੂ ਕਿਸੇ ਦਾ ਅਪਮਾਨ ਕਰਨ ਦੀ ਪ੍ਰੇਰਨਾ ਨਹੀਂ ਦਿੰਦਾ। ਇਸ ਮੌਕੇ ਸੁੱਖਾ ਤਾਜੀਪੁਰੀਆ, ਨਿਰਵੈਰ ਸਿੰਘ ਖੀਰਾਂਵਾਲੀ, ਲਖਵਿੰਦਰ ਸਿੰਘ, ਬਲਕਾਰ ਸਿੰਘ, ਮੁਖ਼ਤਿਆਰ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ ਆਦਿ ਤੇ ਸੰਗਤਾਂ ਹਾਜ਼ਰ ਸਨ।