ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਖੁਸ਼ੀ ‘ਚ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਚਰਨ ਸਿੰਘ ਨੇ ਸਕੂਲ ਵਿਦਿਆਰਥੀਆਂ ਸਟਾਫ਼ ਤੇ ਮਾਪਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਅਰਜਨ ਦੇਵ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਬ ਦੀ ਸੰਪਾਦਨਾ ਕਰਕੇ ਲੋਕਾਈ ‘ਤੇ ਅਪਾਰ ਕਿਰਪਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸਮੁੱਚੇ ਵਿਸ਼ਵ ਦੇ ਕਲਿਆਣ ਦਾ ਮਾਰਗ ਦਰਜ ਹੈ। ਉਨ੍ਹਾਂ ਕਿਹਾ ਕਿ ਸ਼ਰਧਾ ਦੇ ਨਾਲ-ਨਾਂਲ ਇਸ ‘ਚ ਦਿੱਤੇ ਸੱਚ ਤੇ ਮਾਨਵ ਭਾਈਚਾਰੇ ਦੇ ਸੰਦੇਸ਼ ਉੱਪਰ ਅਮਲ ਕਰਨ ਦੀ ਵੀ ਲੋੜ ਹੈ। ਇਸ ਮੌਕੇ ਸਕੂਲ ਦੇ ਨਵੇਂ ਪ੍ਰਿੰਸੀਪਲ ਹਰੀਸ਼ ਚੰਦਰ ਅਰੋੜਾ ਦੀ ਨਿਯੁਕਤੀ ਵੀ ਕੀਤੀ ਗਈ। ਸਕੂਲ ਦੀ ਡਾਇਰੈਕਟਰ ਪ੍ਰੋਮਿਲਾ ਅਰੋੜਾ ਨੇ ਵੀ ਪ੍ਰਕਾਸ਼ ਦਿਵਸ ਦੀ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਪ੍ਰਿੰਸੀਪਲ ਚਮਨ ਲਾਲ ਕੁਮਾਰ, ਸਵਰਨ ਸਿੰਘ, ਮਾਸਟਰ ਬਾਵਾ ਸਿੰਘ ਬਿਧੀਪੁਰ, ਪ੍ਰੀਤਮ ਸਿੰਘ ਠੱਟਾ ਨਵਾਂ, ਮੈਡਮ ਸਿਮਰਨਜੀਤ ਕੌਰ, ਨਿਸ਼ੀਕਾਤ, ਚੰਦਰਪਾਲ ਕੌਰ, ਨਿਤਿਕਾ, ਬਲਜੀਤ ਕੌਰ, ਮੋਨਿਕਾ ਸੁਰੀ, ਦਲਜੀਤ ਕੌਰ, ਹਰਵਿੰਦਰ ਕੌਰ, ਕਮਲਜੀਤ ਸਿੰਘ ਵੀ ਹਾਜ਼ਰ ਸਨ।