ਫਰੈਂਡਜ਼ ਮੋਟਰਜ਼ ਨੇ ‘ਮਹਿੰਦਰਾ ਡਿਊਰੋ 125 ਡੀ ਜ਼ੈਡ’ ਦੀ ਸਹੂਲਤ ਦਿੱਤੀ *

34

ਫਰੈਂਡਜ਼ ਮੋਟਰਜ਼ ਰਜਿ. ਸੁਲਤਾਨਪੁਰ ਲੋਧੀ ਵੱਲੋਂ ਗਾਹਕਾਂ ਦੀ ਸਹੂਲਤ ਲਈ ‘ਮਹਿੰਦਰਾ ਡਿਊਰੋ 125 ਡੀ ਜੈੱਡ ‘ਤੇ ਇੰਸ਼ੋਰੈਂਸ ਦੀ ਸਹੂਲਤ ਮੁਫਤ ਮੁਹਈਆ ਕਰਵਾਈ ਗਈ। ਇਸ ਸਬੰਧੀ ਫਰੈਂਡਜ਼ ਮੋਟਰਜ਼ ਦੇ ਐਮ ਡੀ ਸ. ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਗਾਹਕਾਂ ਨੂੰ ਵਧੀਆ ਸੇਵਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਮਹਿੰਦਰਾ ਦਾ ਕੋਈ ਵੀ ਦੋ ਪਹੀਆ ਗੱਡੀ ਖ੍ਰੀਦਣ ਉਨ੍ਹਾਂ ਵੱਲੋਂ ਗਾਹਕਾਂ ਨੂੰ ਮੁਫਤ ਬੀਮਾ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਟਿੱਬਾ ਦੇ ਸੁਖਜਿੰਦਰ ਸਿੰਘ ਨੂੰ ਦੋਪਹੀਆ ‘ ਮਹਿੰਦਰਾ ਡਿਊਰੋ 125 ਡੀ ਜੈਡ’ ਦੀ ਚਾਬੀ ਵੀ ਦਿੱਤੀ। ਇਸ ਮੌਕੇ ਕੁਲਵਿੰਦਰਜੀਤ ਸਿੰਘ, ਨਰਿੰਦਰ ਕੁਮਾਰ, ਸਾਬਕਾ ਸਰਪੰਚ ਮਾਸਟਰ ਦੇਸ ਰਾਜ, ਰਾਮ ਕੁਮਾਰ ਮੈਨੇਜਰ ਮਹਿਫਲ ਰੈਸਟੋਰੈਂਟ ਆਦਿ ਹਾਜਰ ਸਨ।