ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਸਟਰ ਸੋਹਣ ਸਿੰਘ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਸਮਸ਼ਾਨ ਘਾਟ ਟਿੱਬਾ ਵਿਖੇ ਕੀਤਾ ਗਿਆ। ਇਸ ਦੌਰਾਨ ਡਾ: ਉਪਿੰਦਰਜੀਤ ਕੌਰ, ਗੁਰਪ੍ਰੀਤ ਕੌਰ ਰੂਹੀ ਤੇ ਹੋਰ ਵੱਖ-ਵੱਖ ਸਭਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਾਸਟਰ ਸੋਹਣ ਸਿੰਘ ਦੇਹ ‘ਤੇ ਦੁਸ਼ਾਲੇ ਅਤੇ ਫੁੱਲ ਮਾਲਾਵਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਵਿਚ ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ, ਬਲਵਿੰਦਰ ਕੌਰ ਟਿੱਬਾ, ਸੁਖਵਿੰਦਰ ਸਿੰਘ ਧੰਜੂ, ਮੇਹਰ ਸਿੰਘ ਟਿੱਬਾ, ਸੁੱਚਾ ਸਿੰਘ ਮੋਮੀ ਐਡਵੋਕੇਟ, ਬਲਬੀਰ ਸਿੰਘ ਭਗਤ, ਰਤਨ ਸਿੰਘ ਟਿੱਬਾ ਕੋਚ, ਸੁਰਿੰਦਰ ਸਿੰਘ, ਪਿ੍ੰਸੀਪਲ ਲਖਬੀਰ ਸਿੰਘ, ਪਰਮਜੀਤ ਸਿੰਘ ਟੋਡਰਵਾਲ, ਸੂਰਤ ਸਿੰਘ ਅਮਰਕੋਟ, ਮਾਸਟਰ ਸੁੱਚਾ ਸਿੰਘ ਅਮਰਕੋਟ, ਸੰਤੋਖ ਸਿੰਘ ਸਰਪੰਚ, ਮਾਸਟਰ ਜੋਗਿੰਦਰ ਸਿੰਘ ਠੱਟਾ ਨਵਾ, ਮਲਕੀਤ ਸਿੰਘ ਭੋਰੂਵਾਲ, ਤਾਰਾ ਸਿੰਘ ਅਮਰੋਕਟ, ਮਾਸਟਰ ਮਹਿੰਦਰ ਸਿੰਘ ਸਰਪੰਚ, ਮਸਟਰ ਬਲਵੰਤ ਸਿੰਘ, ਮਾਸਟਰ ਗੁਰਬਚਨ ਸਿੰਘ, ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਮਾਸਟਰ ਸੋਹਣ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 2 ਜੂਨ ਨੂੰ ਉਨ੍ਹਾਂ ਦੇ ਨਿਵਾਸ ਅਮਰਕੋਟ ਵਿਖੇ ਹੋਵੇਗੀ।