ਸਰੀ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ

103

Pro. Mohan Singh Foundation

ਸਰੀ ਦੇ ਬੀਅਰ ਕਰੀਕ ਪਾਰਕ ‘ਚ 31 ਜੁਲਾਈ ਨੂੰ ਲੱਗਣ ਵਾਲਾ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਇਸ ਵਾਰ ਕਾਮਾਗਾਟਾਮਾਰੂ ਕਾਂਡ ਦੀ ਮਾਫ਼ੀ ਮੰਗਵਾਉਣ ਲਈ ਨਹੀਂ ਬਲਕਿ ਕੈਨੇਡਾ ਸਰਕਾਰ ਵੱਲੋਂ ਮੰਗੀ ਮੁਆਫ਼ੀ ਲਈ ਵਰਿ•੍ਹਆਂ ਤੋਂ ਸਹਿਯੋਗ ਦੇ ਰਹੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਨ ਲਈ ਰਲ ਮਿਲ ਕੇ ਮਨਾਇਆ ਜਾਵੇਗਾ, ਜਿਸ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਬਾਬਿਆਂ ਅਤੇ ਹੋਰ ਯੋਧਿਆਂ ਨੂੰ ਸਮਰਪਿਤ ਇਸ ਮੇਲੇ ਬਾਰੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਅਹੁਦੇਦਾਰਾਂ ਰਾਜ ਪੱਡਾ, ਕਿਰਨਪਾਲ ਸਿੰਘ ਗਰੇਵਾਲ, ਸਰਬਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਖਹਿਰਾ ਮੁਤਾਬਿਕ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਵਾਰ ਮੇਲੇ ਦੇ ਮੁੱਖ ਮਹਿਮਾਨ ਹੋਣਗੇ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੁਨੇਹਾ ਭਾਈਚਾਰੇ ਨਾਲ ਸਾਂਝਾ ਕਰਨਗੇ | ਯਾਦ ਰਹੇ ਕਿ ਪਿਛਲੇ ਸਾਲ ਇਸ ਹੀ ਸਟੇਜ ਤੋਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਚੋਣਾਂ ਤੋਂ ਪਹਿਲਾਂ ਪੰਜਾਬੀ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡੀਅਨ ਪਾਰਲੀਮੈਂਟ ‘ਚ ਖੜ੍ਹ• ਕੇ ਕਾਮਾਗਾਟਾਮਾਰੂ ਤਰਾਸਦੀ ਦੀ ਮੁਆਫ਼ੀ ਮੰਗਣਗੇ ਤੇ ਉਨ੍ਹਾਂ ਅਜਿਹਾ ਕਰ ਵਿਖਾਇਆ | ਮੇਲੇ ਦੀ ਰੂਹੇ-ਰਵਾਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਹਾਜ਼ਰੀਨਾਂ ਦੇ ਮਨੋਰੰਜਨ ਲਈ ਸੱਚੀਆਂ ਸੁਣਾਉਣ ਵਾਲਾ ਪੰਜਾਬੀ ਗਾਇਕ ਰਾਜ ਕਾਕੜਾ, ਪੰਜਾਬੀ ਗਾਇਕਾ ਰਾਖੀ ਹੁੰਦਲ, ਬਲਜਿੰਦਰ ਰਿੰਪੀ, ਦਿਲਜਾਨ, ਮੱਘਰ ਅਲੀ ਅਤੇ ਔਜਲਾ ਬ੍ਰਦਰਜ਼ ਸਮੇਤ ਹੋਰ ਬਹੁਤ ਸਾਰੇ ਸਥਾਨਕ ਕਲਾਕਾਰ ਪੁੱਜ ਰਹੇ ਹਨ |