ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਪਿੰਡ ਠੱਟਾ ਪੁਰਾਣਾ ਵਿਖੇ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ, ਐਨ.ਆਰ.ਆਈ ਵੀਰ, ਗਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੁੰਦਰ ਦੀਵਾਨ ਸਜਾਏ ਗਏ। ਜਿਸ ਵਿੱਚ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ ਅਤੇ ਭਾਈ ਸੁਖਬੀਰ ਸਿੰਘ ਭੌਰ ਦੇ ਢਾਡੀ ਜਥੇ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸ਼ਹੀਦ ਊਧਮ ਸਿੰਘ ਦੀ ਵਾਰਾਂ ਸਰਵਣ ਕਰਵਾ ਕੇ ਦੇਸ਼ ਅਤੇ ਕੌਮ ਪ੍ਰਤੀ ਜ਼ਜ਼ਬਾ ਦ੍ਰਿੜ ਕਰਵਾਇਆ। ਕਲੱਬ ਦੇ ਅਹੁਦੇਦਾਰਾਂ ਵੱਲੋਂ ਸਹਿਯੋਗੀ ਸੱਜਣਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਾਹ ਪਕੌੜਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਪਿੰਡ ਠੱਟਾ ਪੁਰਾਣਾ ਤੋਂ ਭਾਈ ਤਾਰਾ ਸਿੰਘ ਦੇ ਅਮਰੀਕਾ ਵਿੱਚ ਰਹਿ ਰਹੇ ਪੁੱਤਰ ਸੁੱਖਾ ਸਿੰਘ ਮੁੱਤੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਮਾਰਕ ਬਣਵਾਇਆ ਹੋਇਆ ਹੈ। ਜੋ ਕਿ ਪੂਰੇ ਇਲਾਕੇ ਵਿੱਚ ਬੜੇ ਮਾਣ ਵਾਲੀ ਗੱਲ ਹੈ।

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।
125
Previous Postਸੋਮਵਾਰ 1 ਅਗਸਤ 2016 (17 ਸਾਵਣ ਸੰਮਤ 548 ਨਾਨਕਸ਼ਾਹੀ)
Next Postਸਰੀ 'ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ