(ਭੋਲਾ)- ਆਮ ਆਦਮੀ ਪਾਰਟੀ ਦੇ ਸਰਕਲ ਟਿੱਬਾ ਦੇ ਇੰਚਾਰਜ ਮੁਹੰਮਦ ਰਫ਼ੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ, ਜੋ ਪਿੰਡ ਸੈਦਪੁਰ ਤੋਂ ਆਰੰਭ ਹੋ ਕੇ ਪਿੰਡ ਟਿੱਬਾ, ਅਮਰਕੋਟ, ਭੀਲਾਵਾਲੀ, ਦਾਣਾ ਮੰਡੀ ਟਿੱਬਾ, ਬੂਲਪੁਰ, ਭੀਲਾਂਵਾਲਾ, ਵਲਣੀ ਤੋਂ ਹੁੰਦੀ ਹੋਈ ਮੁੜ ਸੈਦਪੁਰ ਵਿਖੇ ਸਮਾਪਤ ਹੋਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਇਆ | ਆਗੂਆਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਅਕਾਲੀ ਸਰਕਾਰ ਅੱਜ ਕਿਸਾਨਾਂ ਤੋਂ ਦੂਰ ਹੁੰਦੀ ਜਾਪਦੀ ਹੈ | ਆਗੂਆਂ ਨੇ ਕਿਹਾ ਕਿ ਕਣਕ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ, ਤੇ 24 ਘੰਟਿਆਂ ਵਿਚ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਕਰਨੀ ਸੀ, ਪਰ ਅੱਜ 18 ਤਰੀਕ ਤੱਕ ਅਜੇ ਤੱਕ ਕੋਈ ਅਦਾਇਗੀ ਨਹੀਂ ਹੋਈ | ਇਸ ਮੌਕੇ ਨੀਲਮ ਮਸੀਹ ਜਾਰਜ, ਸ਼ਾਂਤੀ ਸਰੂਪ ਕੰਢਾ, ਸੁਖਜਿੰਦਰ ਸਿੰਘ, ਯੁਵਰਾਜ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਕੁਮਾਰ, ਸੁੱਚਾ ਸਿੰਘ, ਸ਼ਿੰਗਾਰਾ ਸਿੰਘ, ਨਛੱਤਰ ਸਿੰਘ, ਦਲਜੀਤ ਸਿੰਘ ਸਰਪੰਚ ਦੂਲੋਵਾਲ ਆਦਿ ਹਾਜ਼ਰ ਸਨ |