ਮਾਤਾ ਹਰ ਕੌਰ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ 10000/-ਰੁਪਏ ਦੀ ਸਕਾਲਰਸ਼ਿਪ ਵੰਡੀ ਗਈ।

34

ਹਰ ਸਾਲ ਦੀ ਤਰਾਂ ਪ੍ਰੋ.ਕੁਲਵੰਤ ਸਿੰਘ ਥਿੰਦ ਅਤੇ ਸੁਰਿੰਦਰ ਸਿੰਘ ਥਿੰਦ ਕਨੇਡਾ ਵਾਸੀ ਵੱਲੋਂ ਆਪਣੀ ਮਾਤਾ ਹਰ ਕੌਰ ਦੀ ਯਾਦ ਵਿੱਚ 10ਵੀਂ ਅਤੇ 9ਵੀਂ ਜਮਾਤ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 10000/-ਰੁਪਏ ਦੀ ਸਕਾਲਰਸ਼ਿਪ ਵੰਡੀ ਗਈ। ਮਾਸਟਰ ਜੋਗਿੰਦਰ ਸਿੰਘ ਬੂਲਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕਾਲਰਸ਼ਿਪ ਵਿੱਚੋਂ ਜਿਲ੍ਹਾ ਪੱਧਰੀ ਲੇਖ ਮੁਕਾਬਲੇ, ਬਲਾਕ ਪੱਧਰੀ ਸਕਿੱਟ ਮੁਕਾਬਲੇ ਅਤੇ ਜਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਸਕਾਲਰਸ਼ਿਪ ਵਿੱਚੋਂ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਸਮੂਹ ਗਰਾਮ ਪੰਚਾਇਤ ਠੱਟਾ ਨਵਾਂ, ਸਮੂਹ ਸਟਾਫ ਸਰਕਾਰੀ ਹਾਈ ਸਕੂਲ ਠੱਟਾ ਨਵਾਂ, ਮਾਪੇ ਅਧਿਆਪਕ ਕਮੇਟੀਆਂ ਦੇ ਅਹੁਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।010