Punjab Govt. ਵੱਲੋਂ International Job Fair ਦਾ ਆਯੋਜਨ MOHALI ਵਿਖੇ 30 JULY ਨੂੰ; ਇੰਝ ਕਰੋ Apply

169

ਪੰਜਾਬ ਸਰਕਾਰ ਵੱਲੋਂ ਦੇਸ਼ ‘ਚ ਪਹਿਲੇ ‘ਅੰਤਰਰਾਸ਼ਟਰੀ ਰੋਜ਼ਗਾਰ ਮੇਲੇ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ‘ਚ ਸੂਬੇ ਦੇ ਤਕਰੀਬਨ 8500 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦਾ ਟੀਚਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਹ ਰੋਜ਼ਗਾਰ ਮੇਲਾ 30 ਜੁਲਾਈ, 2018 ਨੂੰ ਸਰਕਾਰੀ ਕਾਲਜ, ਫੇਜ਼-6, ਅਜੀਤਗੜ (ਮੋਹਾਲੀ) ਵਿਖੇ ਆਯੋਜਿਤ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨਗੇ ਅਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਉਹਨਾਂ ਦੱਸਿਆ ਕਿ ਕਈ ਮੁਲਕਾਂ ਦੇ ਨੁਮਾਇੰਦੇ ਇਸ ਸਮਾਗਮ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸ਼ਿਰਕਤ ਕਰਨਗੇ।

Mohali Rozgar Mela
ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਪੋਰਟਲ ‘ਤੇ ਨੌਕਰੀ ਹਾਸਿਲ ਕਰਨ ਦੇ ਚਾਹਵਾਨਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੈੱਬਸਾਈਟ www.ghargharrozgar.punjab.gov.in ‘ਤੇ ਸ਼ੁਰੂ ਹੋ ਚੁੱਕੀ ਹੈ। ਸ੍ਰੀ ਅਗਰਵਾਲ ਨੇ ਜ਼ਿਲ੍ਹਾਂ ਲੁਧਿਆਣਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ਵਿੱਚ ਭਾਗ ਲੈ ਕੇ ਵੱਧ ਤੋਂ ਵੱਧ ਲਾਭ ਲੈਣ ਅਤੇ ਇੰਟਰਵਿਊ ਲਈ ਯੋਗ ਹੋਣ ਵਾਸਤੇ ਆਪਣੀ ਸਾਰੀ ਜਾਣਕਾਰੀ ਆਨਲਾਈਨ ਧਿਆਨ ਨਾਲ ਦਰਜ ਕਰਨ। ਵਧੇਰੀ ਜਾਣਕਾਰੀ ਲਈ 7986999981/2/3/4/5 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Mohali Rozgar Mela

ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ‘ਚ ਪੇਸ਼ਕਸ਼ ਨੌਕਰੀਆਂ ਦਾ ਵੇਰਵਾ

ਵੱਖ-ਵੱਖ ਮੁਲਕਾਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਸਬੰਧੀ ਵੇਰਵੇ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਦੁਬਈ, ਕਤਰ ਅਤੇ ਬਹਿਰੀਨ ‘ਚ 60 ਸਹਾਇਕ ਮੈਨੇਜਰ/ਮੈਨੇਜਰ, ਰੈਸਟੋਰੈਂਟ ਸਟੋਰ/ਰੈਸਟੋਰੈਂਟਾਂ ਲਈ ਮਹਿਲਾ ਅਤੇ ਪੁਰਸ਼ ਵੇਟਰ/ਖ਼ਜਾਨਚੀ, ਯੂ.ਏ.ਈ. ‘ਚ 22 ਆਟੋ ਮਕੈਨਿਕ (ਲੈਵਲ-1)/ਪੇਂਟਰ/ਡੈਂਟਰ/ਯੂ.ਏ.ਈ., ਕਤਰ ਅਤੇ ਕੁਵੈਤ ਵਿੱਚ 441 ਬੇਕਰੀ ਸਹਾਇਕਾਂ/ਰਸੋਈਆ/ਕਾਮੇ/ਸਹਾਇਕਾਂ/ਡਾਇਨਿੰਗ ਹਾਲ ਵੇਟਰ/ ਡਿਸ਼ਵਾਸ਼ਰ, ਕੁਵੈਤ, ਯੂ.ਏ.ਈ. ਅਤੇ ਕਤਰ ਵਿੱਚ 51 ਸੀ.ਸੀ.ਆਰ. ਆਪਰੇਟਰਾਂ ਕਮ ਕਿਊ.ਸੀ./ਇਲੈਕਟ੍ਰੀਕਲ/ ਮਕੈਨੀਕਲ/ਵਰਕਸ਼ਾਪ ਟੈਕਨੀਸ਼ੀਅਨਜ਼/ ਹਵਾਕ ਟੈਕਨੀਸ਼ੀਅਨ, ਕਤਰ, ਯੂ.ਏ.ਈ. ਆਬੂ ਧਾਬੀ ਅਤੇ ਦੁਬਈ ਵਿੱਚ 100 ਰਸੋਈਏ (ਉੱਤਰ ਅਤੇ ਦੱਖਣ ਦੋਵੇਂ)/ ਏਸ਼ੀਅਨ/ ਅਰੇਬੀਕ/ ਚਾਇਨੀਜ਼, ਕਤਰ, ਯੂ.ਏ.ਈ., ਕੁਵੈਤ ਤੇ ਓਮਨ ਵਿੱਚ 31 ਡਰਾਇਵਰਜ਼- ਲਾਈਟ/ ਭਾਰੀ ਵਾਹਨ/ ਬੱਸ, ਕਤਰ ਅਤੇ ਯੂ.ਏ.ਈ. ਵਿੱਚ 100 ਕਾਰਪੇਂਟਰ- ਫਰਨੀਚਰ/ ਸ਼ਟਰਿੰਗ/ ਫਿਕਸਰ, ਯੂ.ਏ.ਈ., ਕੁਵੈਤ, ਦੁਬਈ ਤੇ ਓਮਨ ਵਿੱਚ 215 ਹਾਊਸਕੀਪਿੰਗ ਫੋਰਮੈੱਨ/ ਕਲੀਨਰ/ ਹਾਊਸਕੀਪਿੰਗ, ਕੁਵੈਤ ਤੇ ਦੁਬਈ ਵਿੱਚ 7 ਇੰਜੀਨੀਅਰ- ਇੰਨਸਟਰੂਮੈਨਟੇਸ਼ਨ/ ਮਕੈਨੀਕਲ/ ਪ੍ਰੋਜੈਕਟ (ਇਨਫਰਾਸਟਰੱਕਚਰ), ਯੂ.ਏ.ਈ., ਕੁਵੈਤ, ਕਤਰ ਤੇ ਓਮਨ 10 ਜੂਨੀਅਰ ਅਕਾਊਂਟੈਂਟ/ ਅਕਾਊਂਟੈਂਟ/ ਐਡਮਿਨ ਮੈਨੇਜਰ/ ਆਈ.ਟੀ. ਇੰਚਾਰਜ/ ਸੇਲਜ਼, ਯੂ.ਏ.ਈ. ਵਿੱਚ ਮਿਸਤਰੀ- ਬਲਾਕ ਅਤੇ ਪਲਸਤਰ/ ਟਾਈਲ, ਯੂ.ਏ.ਈ., ਯੂ.ਕੇ. ਅਤੇ ਰਿਪਬਲਿਕ ਆਫ ਆਇਰਲੈਂਡ ਵਿੱਚ 2000 ਨਰਸਾਂ, ਯੂ.ਏ.ਈ. ਵਿੱਚ 70 ਪਾਇਪ-ਫੈਬਰੀਕੇਟਰ/ ਫਿਟਰ/ ਪਲੰਬਰ, ਯੂ.ਏ.ਈ., ਵਿੱਚ 40 ਸਟੀਲ ਫਿਕਸਰ, ਯੂ.ਏ.ਈ., ਓਮਨ, ਕੁਵੈਤ ਵਿੱਚ 31 ਵੈਲਡਰ/ 6 ਜੀ/ ਗੈੱਸ ਕਟਰ, ਯੂ.ਏ.ਈ. ਅਤੇ ਦੁਬਈ ਵਿੱਚ 40 ਕੇਅਰਟੇਕਰ ਅਤੇ ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਵਿੱਚ 60 ਸ਼ੈੱਫ, 80 ਸੀ.ਡੀ.ਪੀ., 80 ਸਹਾਇਕ ਸੀ.ਡੀ.ਪੀ., 150 ਕੁੱਕ (ਇਟਾਲੀਅਨ, ਕੌਨਟੀਨੈਂਟਲ, ਫਰੈਂਚ), 60 ਸਹਾਇਕ ਕੁੱਕ, 200 ਗੈਲਰੀ ਯੂਟਿਲਿਟੀ, 200 ਗੈਲਰੀ ਹਾਊਸਕੀਪਿੰਗ, 200 ਗੈਲਰੀ ਐਫ ਐਂਡ ਬੀ ਖਜ਼ਾਨਚੀ, 50 ਬਿਊਟੀ ਥੈਰੇਪਿਸਟ, 30 ਸਪਾ ਥੈਰੇਪਿਸਟਾਂ ਦੀ ਲੋੜ ਹੈ।