BREAKING NEWS

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਦਸਤਾਰ ਮੁਕਾਬਲੇ 16 ਅਕਤੂਬਰ 2013 ਦਿਨ ਬੁੱਧਵਾਰ ਨੂੰ।

104

001ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਉੱਦਮ ਸਦਕਾ, ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ ਤਕਰੀਬਨ 2 ਮਹੀਨੇ ਤੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਇੱਕ ਦਸਤਾਰ ਸਿਖਲਾਈ ਕੈਂਪ ਚੱਲ ਰਿਹਾ ਹੈ। ਜਿਸ ਵਿੱਚ ਸ. ਹਰਜੀਤ ਸਿੰਘ ਪੁਰਾਣਾ ਠੱਟਾ ਨੇ ਤਕਰੀਬਨ 50 ਬੱਚਿਆਂ ਨੂੰ ਦਸਤਾਰ ਅਤੇ ਦੁਮਾਲੇ ਦੀ ਟਰੇਨਿੰਗ ਦਿੱਤੀ। ਮਿਤੀ 16 ਅਕਤੂਬਰ 2013 ਨੂੰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਦਸਤਾਰ ਸਜਾਓ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸ਼ਾਮ ਦੇ ਦੀਵਾਨ ਵਿੱਚ ਸਨਮਾਨਤ ਕੀਤਾ ਜਾਵੇਗਾ।