ਪਿੰਡ ਨਵਾਂ ਠੱਟਾ ਵਿੱਚ ਸਥਿੱਤ ‘ਦੀ ਠੱਟਾ ਮਲਟੀਪਰਪਸ ਐਗਰੀਕਲਰ ਸੇਵਾ ਸੁਸਾਇਟੀ ਲਿਮ. ਠੱਟਾ’ ਵਿੱਚ ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਸੁਸਾਇਟੀ ਦੇ ਚੌਂਕੀਦਾਰ ਸ. ਕਰਤਾਰ ਸਿੰਘ ਗਿਆਨੀ ਜੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਸੁਸਾਇਟੀ ਵਿੱਚ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਸੁਸਾਇਟੀ ਦੇ ਕਰਮਚਾਰੀ ਸ.ਜਗੀਰ ਸਿੰਘ ਮੁਤਾਬਕ ਚੋਰ ਤਕਰੀਬਨ ਅੱਧੀ ਰਾਤ ਨੂੰ ਸੁਸਾਇਟੀ ਦੇ ਪਿਛਲੇ ਪਾਸਿਓਂ ਪੌੜੀ ਲਗਾ ਕੇ ਕੰਧ ਉੱਪਰ ਲੱਗੀ ਕੰਡਿਆਲੀ ਤਾਰਾ ਨੂੰ ਕੱਟ ਕੇ ਅੰਦਰ ਦਾਖਲ ਹੋਏ। ਉਪਰੰਤ ਉਹਨਾਂ ਨੇ ਸੁਸਾਇਟੀ ਦੇ ਚੌਂਕੀਦਾਰ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਅਤੇ ਸੁਸਾਇਟੀ ਦੇ ਰਿਕਾਰਡ ਰੂਮ ਅਤੇ ਗੋਦਾਮ ਦੇ ਜਿੰਦਰੇ ਤੋੜੇ। ਸਵੇਰੇ ਜਦੋਂ ਪਿੰਡ ਵਾਸੀਆਂ ਨੇ ਸੁਸਾਇਟੀ ਅੰਦਰ ਜਾ ਕੇ ਦੇਖਿਆ ਤਾਂ ਚੌਂਕੀਦਾਰ ਜਖਮੀ ਹਾਲਤ ਵਿੱਚ ਤੜਫ ਰਿਹਾ ਸੀ। ਪਿੰਡ ਵਾਸੀਆਂ ਨੇ ਸੁਸਾਇਟੀ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਤੇ ਚੌਂਕੀਦਾਰ ਨੂੰ ਸਰਕਾਰੀ ਹਸਪਤਾਲ ਟਿੱਬਾ ਵਿੱਚ ਭੇਜ ਦਿੱਤਾ। ਸੁਸਾਇਟੀ ਦੇ ਕਰਮਚਾਰੀਆਂ ਦੇ ਸਥਾਨਕ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਵਿਖੇ ਇਤਲਾਹ ਕਰਨ ਉਪਰੰਤ ਐਸ.ਐਚ.ਓ. ਤਲਵੰਡੀ ਚੌਧਰੀਆਂ ਨੇ ਮੌਕਾ ਦੇਖ ਕੇ ਫਿੰਗਰ ਪ੍ਰਿੰਟ ਮਾਹਰ ਨੂੰ ਬੁਲਾਇਆ। ਸੁਸਾਇਟੀ ਦੇ ਕਰਮਚਾਰੀ ਸ ਜਗੀਰ ਸਿੰਘ ਮੁਤਾਬਕ ਫਿੰਗਰ ਪ੍ਰਿੰਟ ਮਾਹਰਾਂ ਵੱਲੋਂ ਫਿੰਗਰ ਪ੍ਰਿੰਟ ਲੈਣ ਉਪਰੰਤ ਹੀ ਦਰਵਾਜੇ ਖੋਲ੍ਹ ਕੇ ਚੈੱਕ ਕੀਤਾ ਜਾਵੇਗਾ ਕਿ ਚੋਰਾਂ ਵੱਲੋਂ ਕੀ ਨੁਕਸਾਨ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਦੀ ਉਡੀਕ ਕੀਤੀ ਜਾ ਰਹੀ ਸੀ।

ਦੀ ਠੱਟਾ ਮਲਟੀਪਰਪਸ ਐਗਰੀਕਲਰ ਸੇਵਾ ਸੁਸਾਇਟੀ ਲਿਮ. ਠੱਟਾ ਵਿਖੇ ਚੋਰੀ
99
Previous Postਦੀ ਠੱਟਾ ਕੋਆਪ੍ਰੇਟਿਵ ਮਲਟੀਪਰਪਸ ਸੁਸਾਇਟੀ ਦਾ ਡੀਜ਼ਲ ਪੰਪ ਬੰਦ ਹੋਣ ਕਿਨਾਰੇ।
Next Postਠੱਟਾ ਕੋਆਪ੍ਰੇਟਿਵ ਸੁਸਾਇਟੀ ਵਿੱਚ ਸੇਵਾਦਾਰ ਨੂੰ ਜਖਮੀ ਕਰਕੇ 2 ਲੱਖ 14 ਹਜ਼ਾਰ 135 ਰੁਪਏ 89 ਪੈਸੇ ਦੀ ਚੋਰੀ।