ਦੁਨੀਆ ਦੇ ਸਭ ਤੋਂ ਵਡੇ ਸ਼ਹਿਰ ਨਿਉਯਾਰਕ ਵਿਚ ਸਥਿੱਤ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿਲ ਵਲੋਂ ਸਿੱਖਾਂ ਦੀ ਹੋਂਦ ਨੂੰ ਦਰਸਾਉਦੀ 26ਵੀਂ ਸਿੱਖ ਡੇ ਪਰੇਡ ਦਾ ਮੈਨਹਟਨ ਵਿਚ ਆਯੋਜਨ ਕੀਤਾ ਗਿਆ। ਪਿੰਡ ਤੋਂ ਨਿਊਯਾਰਕ ਵਿੱਚ ਰਹਿ ਰਹੇ ਪ੍ਰੋ.ਜਸਵੰਤ ਸਿੰਘ ਮੋਮੀ ਅਨੁਸਾਰ ਇਸ ਪਰੇਡ ਵਿੱਚ ਦੂਰ ਦੂਰ ਤੋਂ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਤੇ ਸਿੱਖ ਧਰਮ ਨੂੰ ਦਰਸਾਉਦੀਆਂ ਵੱਖ ਵੱਖ ਝਾਕੀਆਂ ਗੁਰੂ ਗਰੰਥ ਸਾਹਿਬ ਦੀ ਅਗਵਾਈ ਵਿੱਚ ਚੱਲ ਰਹੀਆਂ ਸਨ। ਇਸ ਮੌਕੇ ਤੇ ਰਾਗੀ ਢਾਡੀ ਵੀ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਥਾਂ -ਥਾਂ ਤੇ ਗੁਰੂ ਦੇ ਲੰਗਰ ਅਤੁੱਟ ਚਲ ਰਹੇ ਸਨ।

ਨਿਉਯਾਰਕ ਵਿਚ 26ਵੀਂ ਸਿੱਖ ਡੇ ਪਰੇਡ ਦਾ ਆਯੋਜਨ ਕੀਤਾ ਗਿਆ
125
Previous Postਇਲਾਕੇ ਦੇ ਚਾਰ ਪਿੰਡਾਂ ਲਈ ਰੋਟਰੀ ਕਲੱਬ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਭੇਟ।
Next Postਵਾਤਾਵਰਣ ਦਿਵਸ ਮੌਕੇ ਪਿੰਡ ਦੇ ਨੌਜਵਾਨਾਂ ਵੱਲੋਂ ਬੂਟੇ ਲਗਾਏ ਗਏ।