ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਅਤੇ ਡੀ.ਪੀ.ਓ. ਸ਼ਾਮ ਲਾਲ ਸੈਣੀ ਦੀ ਨਿਰਦੇਸ਼ਾਂ ਹੇਠ ਗੁਰਸੇਵਕ ਸਿੰਘ ਪ੍ਰਧਾਨ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੂਲਪੁਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਐਚ.ਆਈ. ਵੀ ਸ਼ੁਕਰਾਣੂ ਅਤੇ ਏਡਜ਼ ਦੀ ਬਿਮਾਰੀ ਜਾਗਰੂਕਤਾ ਸਮਾਗਮ ਕੀਤਾ ਗਿਆ। ਸਮਾਗਮ ਦੀ ਮੁੱਖ ਪ੍ਰਬੰਧਕ ਮੈਡਮ ਜਸਬੀਰ ਕੌਰ ਐਨ. ਵਾਈ ਸੀ, ਬਲਾਕ ਇੰਚਾਰਜ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਏਡਜ ਲਾਇਨਜ਼ ਅਤੇ ਇਸ ਦਾ ਬਚਾਅ ਕੇਵਲ ਇਸ ਪਤੀ ਜਾਗਰੂਕਤਾ ਤੇ ਪਰਹੇਜ਼ ਹੈ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਜੋਸਨ ਨੇ ਏਡਜ਼ ਤੋਂ ਬਚਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਰਵੇਲ ਸਿੰਘ, ਉਪਕਾਰ ਸਿੰਘ, ਪ੍ਰਭਜੋਤ ਸਿੰਘ, ਗੁਰਸ਼ਰਨਜੀਤ ਸਿੰਘ, ਰਾਜਬੀਰ ਸਿੰਘ, ਸੰਦੀਪ ਸਿੰਘ ਯੂ.ਏ.ਈ., ਪਰਮਿੰਦਰ ਸਿੰਘ ਜੋਸਨ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵੀ ਹਾਜ਼ਰ ਸੀ। ਤਸਵੀਰ

ਠੱਟਾ ਨਵਾਂ ਸਕੂਲ ‘ਚ ਏਡਜ਼ ਜਾਗਰੂਕਤਾ ਸਬੰਧੀ ਸਮਾਗਮ
117
Previous Postਮੁਫਤ ਕਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ
Next Postਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ