ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਐਂਡ ਕਲਚਰਲ ਕਲੱਬ ਅਮਰਕੋਟ ਵੱਲੋਂ ਗਰਾਮ ਪੰਚਾਇਤ ਅਮਰਕੋਟ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਦੇ ਨੇੜੇ ਗਰਾਉਂਡ ਵਿਚ ਬਣੇ ਛੱਪੜ ਨੂੰ ਪੂਰਨ ਵਾਸਤੇ ਭਰਤੀ ਪਾਈ ਗਈ। ਗਰਾਉਂਡ ਵਿਚ ਲਗਭਗ ਦੋ ਸੋ ਟਰਾਲੀਆਂ ਮਿੱਟੀ ਪਾਈ ਗਈ। ਇਸ ਮੌਕੇ ਮਾਸਟਰ ਮਹਿੰਦਰ ਸਿੰਘ ਸਰਪੰਚ, ਤਰਲੋਚਨ ਸਿੰਘ, ਸਰੂਪ ਸਿੰਘ, ਮਾਸਟਰ ਬਲਵੰਤ ਸਿੰਘ, ਸੂਰਤ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ, ਮੱਖਣ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਰਾਣਾ, ਦਲਬੀਰ ਸਿੰਘ, ਗੁਰਮੀਤ ਸਿੰਘ ਸੈਕਟਰੀ, ਬਲਵਿੰਦਰ ਸਿੰਘ ਪ੍ਰਧਾਨ ਵੀ ਹਾਜ਼ਰ ਸਨ।