ਮਾਨਯੋਗ ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ: ਨਰਿੰਦਰ ਸਿੰਘ ਤੇਜ਼ੀ ਐੱਸ. ਐੱਮ. ਓ. ਟਿੱਬਾ ਦੀ ਅਗਵਾਈ ਹੇਠ ਸੀ. ਐੱਚ. ਸੀ. ਟਿੱਬਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਜਿਸ ‘ਚ ਇਲਾਕੇ ਦੇ ਸਿਰ ਕੱਢ ਵਿਅਕਤੀ, ਪੰਚ ਸਰਪੰਚ, ਆਸ਼ਾ ਵਰਕਰਾਂ, ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆ ਡਾ: ਨਰਿੰਦਰ ਸਿੰਘ ਤੇਜ਼ੀ ਨੇ ਕਿਹਾ ਕਿ ਦੁਨੀਆ ‘ਚ ਹਰ ਸਾਲ ਸੱਠ ਲੱਖ ਲੋਕ ਤੰਬਾਕੂ ਦਾ ਸੇਵਨ ਕਰਕੇ ਮਰਦੇ ਹਨ। ਤੇ ਹੋਰ ਛੇ ਲੱਖ ਲੋਕ ਇਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਮਰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਕਾਫ਼ੀ ਤਰ੍ਹਾਂ ਦੇ ਨਸ਼ੇ ਪ੍ਰਚਲਿਤ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੰਬਾਕੂ ਦੇ ਸੇਵਨ ਤੋਂ ਪ੍ਰਹੇਜ਼ ਕਰਨ। ਇਸ ਮੌਕੇ ਬੋਲਦਿਆਂ ਸੀਨੀਅਰ ਡਾਕਟਰ ਗੁਰਦਿਆਲ ਸਿੰਘ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਹੇ ਹਨ। ਉਨ੍ਹਾਂ ਸਾਰੇ ਸਟਾਫ਼ ਨੂੰ ਨਸ਼ਿਆਂ ਵਿਰੁੱਧ ਲੜਨ ਲਈ ਰਲ ਕੇ ਹੰਭਲਾ ਮਾਰਨ ਲਈ ਕਿਹਾ ਤਾਂ ਜੋ ਇਕ ਨਰੋਇਆ ਸਮਾਜ ਸਿਰਜ ਸਕੀਏ। ਇਸ ਮੌਕੇ ਸੀਨੀਅਰ ਸਰਜਨ ਡਾ: ਵਿਜੈ ਕੁਮਾਰ, ਡਾ: ਸੰਦੀਪ ਧਵਨ, ਡਾ: ਸੁਖਵਿੰਦਰ ਕੌਰ, ਡਾ: ਰੇਸ਼ਮ ਸਿੰਘ ਹੋਮਿਓਪੈਥਿਕ ਡਾਕਟਰ, ਫਾਰਮਾਸਿਸਟ ਦਵਿੰਦਰ ਸਿੰਘ ਖ਼ਾਲਸਾ, ਐਸ.ਆਈ. ਚਰਨ ਸਿੰਘ, ਐਸ. ਆਈ. ਸ਼ਿੰਗਾਰਾ ਲਾਲ, ਸੁਸ਼ੀਲ ਕੁਮਾਰ, ਮੈਡਮ ਅਮਰਜੀਤ ਕੌਰ ਐੱਲ. ਐੱਚ. ਵੀ. ਹਾਜ਼ਰ ਸਨ।
