ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਵਾਲਮੀਕ ਅਤੇ ਮਜ੍ਹਬੀ ਸਿੱਖ ਭਾਈਚਾਰੇ ਵੱਲੋਂ ਆਂਗਣਵਾੜੀ ਸਕੂਲ ਅਤੇ ਸਰਕਾਰੀ ਸੈਕੰਡਰੀ ਸਕੂਲ ਦੇ ਨਜ਼ਦੀਕ ਦੋ ਠੰਡੇ ਮਿੱਠੇ ਜਲ ਦੀ ਛਬੀਲਾਂ ਲਗਾਈਆਂ ਗਈਆਂ। ਵਾਲਮੀਕ ਭਾਈਚਾਰੇ ਵਾਲੀ ਛਬੀਲ ਵਿੱਚ ਸਤਪਾਲ ਖੋਸਲਾ, ਭੁਪਿੰਦਰ ਸਿੰਘ, ਸੁਖਜਿੰਦਰ, ਜੋਗਾ, ਸਰਬਜੀਤ ਸਿੰਘ ਸ਼ੱਭਾ, ਕੁਲਦੀਪ ਖੋਸਲਾ, ਗੁਰਜੀਤ ਮੋਮੀ ਆਦਿ ਸ਼ਾਮਿਲ ਸਨ। ਮਜ੍ਹਬੀ ਸਿੱਖ ਭਾਈਚਾਰੇ ਵਾਲੀ ਛਬੀਲ ਵਿੱਚ ਮੱਸਾ ਸਿੰਘ, ਰੂੜ ਸਿੰਘ, ਬਾਊ ਨੰਦ ਲਾਲ, ਇਕਬਾਲ ਸਿੰਘ, ਸਾਧੂ ਸਿੰਘ, ਬਲਕਾਰ ਸਿੰਘ, ਮੋਹਣ ਸਿੰਘ, ਡਾ. ਅਸ਼ੋਕ ਕੁਮਾਰ, ਮੋਨੂੰ, ਸੰਨੀ, ਲਵਲੀ, ਰਾਣਾ, ਸਾਹਿਲ, ਭਿੰਦਾ, ਗੋਲੂ, ਗੁਰਸੇਵਕ, ਕਰਨਦੀਪ ਸ਼ਾਮਿਲ ਸਨ।
