jgਫੌਕਲ ਪੁਆਇੰਟ ਮੋਠਾਂਵਾਲਾ ‘ਤੇ ਤਾਇਨਾਤ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਸ੍ਰੀ ਨਰਿੰਦਰਜੀਤ ਸਿੰਘ ਬੂਲਪੁਰ 35 ਸਾਲ ਸੇਵਾ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਗਏ। ਉਨ੍ਹਾਂ ਦੇ ਮਾਣ ਵਿਚ ਰੱਖੀ ਗਈ ਪਾਰਟੀ ਵਿਚ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਸੁਲਤਾਨਪੁਰ ਲੋਧੀ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਸ੍ਰੀ ਪਰਮਜੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਸ੍ਰੀ ਨਰਿੰਦਰਜੀਤ ਸਿੰਘ ਦੀ ਬੇਦਾਗ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਨਰੀਖਕ, ਸ੍ਰੀ ਜਤਿੰਦਰ ਉੱਪਲ ਨਰੀਖਕ, ਸ੍ਰੀ ਪ੍ਰੀਤਮ ਸਿੰਘ ਨਰੀਖਕ, ਸ੍ਰੀ ਜਸਵੰਤ ਸਿੰਘ ਪ੍ਰਧਾਨ ਕਰਮਚਾਰੀ ਯੂਨੀਅਨ, ਨਿਰਮਲ ਸਿੰਘ ਪਰਮਜੀਤਪੁਰ, ਸਲਵਿੰਦਰ ਸਿੰਘ ਸੈਕਟਰੀ, ਆਤਮਾ ਸਿੰਘ ਸੈਕਟਰੀ ਡਡਵਿੰਡੀ, ਮਲੂਕ ਸਿੰਘ, ਜਗੀਰ ਸਿੰਘ, ਮਹਿੰਦਰ ਸਿੰਘ, ਕੁਲਬੀਰ ਸਿੰਘ, ਬਲਬੀਰ ਸੰਧਾ, ਰੇਸ਼ਮ ਸਿੰਘ ਮੋਠਾਂਵਾਲਾ, ਸੰਤੋਖ ਸਿੰਘ ਜੈਨਪੁਰ, ਗੁਰਮੀਤ ਸਿੰਘ ਮੈਰੀਪੁਰ, ਰਤਨ ਸਿੰਘ ਡੱਲਾ, ਪਰਮਜੀਤ ਸਿੰਘ, ਸੰਤੋਖ ਸਿੰਘ, ਹਰਮਿੰਦਰ ਸਿੰਘ, ਨਿਰਵੈਲ ਸਿੰਘ, ਦਵਿੰਦਰ ਸਿੰਘ, ਮਨਵਿੰਦਰ ਸਿੰਘ, ਬਿਕਰਮਜੀਤ ਸਿੰਘ ਡੀ.ਸੀ.ਯੂ, ਮਨਮੋਹਨ ਸਿੰਘ ਬੂਲਪੁਰ, ਜਗਜੀਤ ਸਿੰਘ ਮਾਰਕੀਟਿੰਗ ਸੁਸਾਇਟੀ, ਮਹਿੰਦਰ ਸਿੰਘ, ਮੈਡਮ ਗੁਰਪ੍ਰੀਤ ਕੌਰ, ਊਧਮ ਸਿੰਘ ਠੱਟਾ, ਰੇਸ਼ਮ ਸਿੰਘ, ਸਾਧੂ ਸਿੰਘ ਫੌਜੀ ਕਲੋਨੀ ਅਤੇ ਹੋਰ ਬਹੁਤ ਸਾਰੀਆਂ ਸਭਾਵਾਂ ਦੇ ਸੈਕਟਰੀ ਅਤੇ ਸੇਲਜਮੈਨ ਹਾਜ਼ਰ ਸਨ। ਇਸ ਮੌਕੇ ਸ੍ਰੀ ਨਰਿੰਦਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।