ਯੂਰੀਆ ਖਾਦ ਸੁਸਾਇਟੀ ‘ਚ ਨਾ ਆਉਣ ਕਾਰਨ ਛੋਟੇ ਤੇ ਦਰਮਿਆਨੇ ਕਿਸਾਨਾਂ ‘ਚ ਕਾਫੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਘਬੀਰ ਸਿੰਘ, ਸ਼ਮਸ਼ੇਰ ਸਿੰਘ ਰੱਤੜਾ ਸਕੱਤਰ ਕਰਨੈਲ ਸਿੰਘ ਸੂਜੋਕਾਲੀਆ, ਨਿਰੰਜਨ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਬਿਜਲੀ ਦੇ ਲੰਮੇ ਕੱਟਾਂ ਕਾਰਨ ਕਿਸਾਨ ਦੁਖੀ ਸੀ ਜੇਕਰ ਹੁਣ ਝੋਨਾ ਲਾ ਹੀ ਲਿਆ ਤਾਂ ਸੁਸਾਇਟੀਆਂ ‘ਚ ਖਾਦ ਨਹੀਂ ਮਿਲ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਛੋਟੇ ਕਿਸਾਨ ਹੀ ਖਾਦ ਤੋਂ ਵਿਹਲੇ ਨਹੀਂ ਮਾਰਕੀਟ ‘ਚ ਖੁੱਲੇ ਤੌਰ ‘ਤੇ ਮਿਲਦੀ ਖਾਦ ਦੀ ਵੀ ਕਿਸਾਨ ਨੂੰ ਕਿੱਲਤ ਆ ਰਹੀ ਹੈ। ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੁਸਾਇਟੀ ਵਿਚ ਤੁਰੰਤ ਖਾਦ ਦੀ ਸਪਲਾਈ ਕਰਵਾਈ ਜਾਵੇ। ਸਟਾਕਿਸਟ ਨੇ ਖਾਦ ਘੁੱਟ ਲਈ ਹੈ ਜਿਸ ਕਰਕੇ ਅਜਿਹਾ ਹੋਇਆ ਹੈ। ਅਗਰ ਖਾਦ ਫ਼ਸਲ ਨੂੰ ਸਮੇਂ ਸਿਰ ਨਾ ਮਿਲੀ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ।