ਮੇਲਾ ਕਮੇਟੀ ਪੀਰ ਬਾਬਾ ਰਾਮੂ ਸ਼ਾਹ ਤਲਵੰਡੀ ਚੌਧਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਬਾਬਾ ਰਾਮੂ ਸ਼ਾਹ ਵਿਖੇ ਜੋੜ ਮੇਲਾ ਮੌਕੇ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਪ੍ਰਧਾਨ ਪਰਿਵਾਰ ਵੱਲੋਂ ਕਬੱਡੀ ਦੇ ਮੈਚ ਵੀ ਕਰਵਾਏ ਗਏ। ਚਾਦਰ ਚੜ੍ਹਾਉਣ ਅਤੇ ਝੰਡੇ ਦੀ ਰਸਮ ਮੇਲਾ ਕਮੇਟੀ ਨੇ ਸਾਂਝੇ ਤੌਰ ‘ਤੇ ਕੀਤੀ। ਉਪਰੰਤ ਪ੍ਰੇਮ ਸੋਨੂੰ ਅਤੇ ਪਾਰਟੀ ਵੱਲੋਂ ਸ਼ਾਨਦਾਰ ਸੂਫ਼ੀ ਕਲਾਮ ਰਾਹੀਂ ਦਰਗਾਹ ‘ਤੇ ਹਾਜ਼ਰੀ ਲਈ ਤੇ ਸੰਗਤਾਂ ਦੀ ਪਸੰਦ ਦੀਆਂ ਕੱਵਾਲੀਆਂ ਰਾਹੀਂ ਮਨੋਰੰਜਨ ਕੀਤਾ। ਸਟੇਜ ਤੋਂ ਸਤਿਕਾਰ ਯੋਗ ਸ਼ਖ਼ਸੀਅਤਾਂ ਦਾ ਮੇਲੇ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਪ੍ਰਧਾਨ ਪਰਿਵਾਰ ਵੱਲੋਂ ਸਾਬਕਾ ਸਰਪੰਚ ਬੀਬੀ ਜੋਗਿੰਦਰ ਕੌਰ ਦੇ ਆਸ਼ੀਰਵਾਦ ਨਾਲ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ, ਫਾਈਨਲ ਮੁਕਾਬਲਾ ਪਰਮਜੀਪੁਰ ਦੀ ਕਬੱਡੀ ਟੀਮ ਨੇ ਤਲਵੰਡੀ ਚੌਧਰੀਆਂ ਨੂੰ ਹਰਾ ਕੇ ਜਿੱਤਿਆ। ਜੇਤੂ ਟੀਮਾਂ ਨੂੰ ਵਿੱਕੀ ਟੋਹੜਾ, ਸਨੀ, ਹੈਰੀ, ਮਨਦੀਪ ਸਿੰਘ, ਸੋਨੂੰ ਨੇ ਇਨਾਮ ਤਕਸੀਮ ਕੀਤੇ। ਪ੍ਰਬੰਧਕਾਂ ਵਿਚ ਦਲਬੀਰ ਸਿੰਘ ਪ੍ਰਧਾਨ, ਕਾਲਾ, ਤੀਰਥ ਸੋਨੂੰ, ਵਰਿੰਦਰ ਕੁਮਾਰ, ਮੁਕੇਸ਼ ਕੁਮਾਰ, ਬਿੰਦਰ ਸਿੰਘ, ਗੁਰਮੇਲ ਸਿੰਘ, ਵਿਨੋਦ ਕੁਮਾਰ, ਲਖਵਿੰਦਰ ਸਿੰਘ ਬੱਬੀ, ਦਿਆਲ ਚੰਦ, ਕਸ਼ਮੀਰ ਸਿੰਘ ਪਾਵਰਕਾਮ, ਕਮਲ ਕੁਮਾਰ ਬਿੱਟੂ, ਵਿਕਰਮ ਵਿੱਕੀ, ਜਗਦੀਪ ਲਾਹੌਰੀ, ਮਨਦੀਪ ਕੁਮਾਰ, ਗਗਨਦੀਪ ਲਾਹੌਰੀ, ਨਵਕਿਰਨ, ਦੇਸ ਰਾਜ ਮਾਸਟਰ, ਜੀਤ ਸਿੰਘ ਕਬੱਡੀ ਕੋਚ, ਜਗੀਰ ਸਿੰਘ ਲੰਬੜ, ਅੰਗਰੇਜ਼ ਸਿੰਘ ਰਿੰਕੂ, ਹਰਦੀਪ ਰਾਣਾ, ਕਾਲਾ ਸਰਪੰਚ ਸੁਆਮੀ ਆਦਿ ਹਾਜ਼ਰ ਸਨ।