BREAKING NEWS

ਮੰਦਰ ਦੁਰਗਾ ਭਵਾਨੀ ਵਿਖੇ ਚੋਰੀ *

103

ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੰਦਰ ਮਾਤਾ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਭਵਨ ਦੀ ਗਰਿੱਲ ਅਤੇ ਰਸੋਈ ਘਰ ਦਾ ਤਾਲਾ ਤੋੜ ਕੇ ਇੱਕ ਗੈਸ ਸਲੰਡਰ ਅਤੇ ਨਕਦੀ ਚੋਰੀ ਕਰ ਲਈ ਗਈ। ਹਰ ਰੋਜ਼ ਦੀ ਤਰਾਂ ਸ੍ਰੀ ਪੰਮ ਜਦੋਂ ਸਵੇਰੇ ਮੰਦਰ ਵਿਖੇ ਪੂਜਾ ਲਈ ਗਏ ਤਾਂ ਉਹਨਾਂ ਨੇ ਦੇਖਿਆ ਗਿਆ ਕਿ ਮੁੱਖ ਭਵਨ ਦੀ ਗਰਿੱਲ ਜੋ ਕਿ ਬਹੁਤ ਮਜਬੂਤ ਬਣਾਈ ਗਈ ਸੀ, ਨੂੰ ਤੋੜਿਆ ਹੋਇਆ ਸੀ। ਨਾਲ ਹੀ ਮਾਤਾ ਦੇ ਪੁਰਾਣੇ ਮੰਦਰ ਦਾ ਦਰਵਾਜਾ ਤੋੜ ਕੇ ਗੋਲਕ ਦਾ ਤਾਲਾ ਤੋੜ ਕੇ ਨਕਦੀ ਚੋਰੀ ਕੀਤੀ ਹੋਈ ਸੀ। ਦੂਸਰੇ ਪਾਸੇ ਰਸੋਈ ਘਰ ਦਾ ਤਾਲਾ ਵੀ ਤੋੜਿਆ ਹੋਇਆ ਸੀ ਅਤੇ ਇੱਕ ਗੈਸ ਸਿਲੰਡਰ ਚੋਰੀ ਹੋ ਚੁੱਕਾ ਸੀ। ਕਮੇਟੀ ਮੈਂਬਰਾਂ ਵੱਲੋਂ ਥਾਣਾ ਤਲਵੰਡੀ ਚੌਧਰੀਆਂ ਵਿਖੇ ਇਤਲਾਹ ਕਰ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।