ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਐਮ.ਓ ਟਿੱਬਾ ਡਾ: ਨਰਿੰਦਰ ਸਿੰਘ ਤੇਜੀ ਦੀ ਯੋਗ ਅਗਵਾਈ ਹੇਠ ਸੀ.ਐਸ.ਸੀ. ਟਿੱਬਾ ਅਧੀਨ ਆਉਂਦੇ ਪੀ.ਐਚ.ਸੀ. ਪਰਮਜੀਤਪੁਰ, ਡਡਵਿੰਡੀ ਅਤੇ ਕਬੀਰਪੁਰ ਵਿਖੇ 1 ਅਗਸਤ ਤੋਂ 7 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸੈਮੀਨਾਰ ਕਰਵਾਏ ਗਏ। ਇਸੇ ਹੀ ਕੜੀ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਵੀ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਨਰਿੰਦਰ ਸਿੰਘ ਤੇਜੀ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤ ਵੱਲੋਂ ਮਿਲੀ ਇਕ ਅੰਮ੍ਰਿਤ ਵਰਗੀ ਦਾਤ ਹੈ। ਮਾਂ ਵੱਲੋਂ ਦੁੱਧ ਤੋਂ ਵਾਂਝਾ ਰੱਖਣ ਬੱਚੇ ਲਈ ਵੱਡਾ ਧੱਕਾ ਹੈ। ਸਮਾਗਮ ਵਿਚ ਡਾ: ਮਨਜੀਤ ਕੁਮਾਰ ਸੋਢੀ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਬਹੁਤ ਗੁਣਕਾਰੀ ਹੁੰਦਾ ਹੈ। ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਭਾਸ਼ਣ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਰਬਜੀਤ ਕੌਰ ਪਹਿਲੇ, ਪ੍ਰਵੀਨ ਕੁਮਾਰੀ ਦੂਜੇ ਅਤੇ ਜਸਵੀਰ ਕੌਰ ਪੂਜਾ ਤੀਜੇ ਸਥਾਨ ‘ਤੇ ਰਹੀ। ਉਕਤ ਆਸ਼ਾ ਵਰਕਰਾਂ ਅਤੇ ਫੇਸੀਲੀਟੇਟਰਾਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਸੀਨੀਅਰ ਸਰਜਨ ਡਾ: ਵਿਜੈ ਕੁਮਾਰ, ਡਾ: ਗੁਰਦਿਆਲ ਸਿੰਘ, ਡਾ: ਸੁਖਵਿੰਦਰ ਕੌਰ, ਡਾ: ਅਨੂੰ ਰਤਨ, ਡਾ: ਰੇਸ਼ਮ ਸਿੰਘ, ਸ਼ਿੰਗਾਰਾ ਲਾਲ ਅਤੇ ਚਰਨ ਸਿੰਘ ਐਸ.ਆਈ., ਮੈਡਮ ਊਸ਼ਾ ਐਲ.ਐਚ.ਵੀ., ਅਮਰਜੀਤ ਕੌਰ, ਕਮਲਜੀਤ ਕੌਰ ਤੇ ਰਮੇਸ਼ ਪੁਰੀ ਕੈਸ਼ੀਅਰ ਹਾਜ਼ਰ ਸਨ।

ਮਾਂ ਦੇ ਦੁੱਧ ਤੋਂ ਬੱਚੇ ਨੂੰ ਵਾਂਝਾ ਰੱਖਣਾ ਬੱਚੇ ਦੇ ਅਧਿਕਾਰ ‘ਤੇ ਛਾਪਾ *
88
Previous Postਬੂਲਪੁਰ-ਵਿਗਿਆਨਕ ਸਲਾਹਕਾਰ ਕਮੇਟੀ ਕਪੂਰਥਲਾ ਦੀ ਮੀਟਿੰਗ *
Next Postਧੁੱਸੀ ਬੰਨ੍ਹ 'ਤੇ 10 ਕਿੱਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ-ਅਕਾਲੀ ਆਗੂ *