udsਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਊਧਮ ਸਿੰਘ ਸੈਕਟਰੀ, ਕੋ-ਆਪ੍ਰੇਟਿਵ ਸੁਸਾਇਟੀ ਠੱਟਾ ਅੱਜ ਮਿਤੀ 15 ਅਗਸਤ 2012 ਦਿਨ ਬੁੱਧਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਖਬਰ ਸੁਣਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਸ. ਉਧਮ ਸਿੰਘ ਜੀ ਵੈਬਸਾਈਟ ਦੇ ਪਿੰਡ ਦਰੀੲਵਾਲ ਤੋਂ ਪ੍ਰਤੀਨਿਧ ਸਨ ਅਤੇ ਦੇਸੀ ਦਵਾ-ਦਾਰੂ ਰਾਹੀਂ ਮਰੀਜ਼ਾਂ ਦਾ ਮੁਫਤ ਇਲਾਜ ਕਰਦੇ ਸਨ। ਪਿੰਡ ਇਲਾਕੇ ਲਈ ਇਹ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।