ਦੀ ਠੱਟਾ ਕੋਆਪ੍ਰੇਟਿਵ ਮਲਟੀਪਰਪਸ ਐਗਰੀਕਲਚਰਲ ਸੁਸਾਇਟੀ ਦੇ ਸੈਕਟਰੀ, ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਵਾਤਾਵਰਣ ਪ੍ਰੇਮੀ ਸ. ਊਧਮ ਸਿੰਘ ਦਰੀਏਵਾਲ ਦੀ ਅੰਤਿਮ ਅਰਦਾਸ ਵੇਲੇ ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਦੇ ਧਾਰਮਿਕ, ਸਿਆਸੀ ਅਤੇ ਸਹਿਕਾਰੀ ਆਗੂਆਂ ਵੱਲੋਂ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆ ਹੋਇਆਂ ਉਹਨਾਂ ਦੀ ਅਚਾਨਕ ਹੋਈ ਮੌਤ ਨੂੰ ਸਮਾਜ ਲਈ ਵੱਡਾ ਘਾਟਾ ਦੱਸਿਆ। ਇਸ ਮੌਕੇ ਸ੍ਰੀ ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਸ: ਗੁਰਮੇਲ ਸਿੰਘ ਭਰੋਆਲ, ਜਸਵੰਤ ਸਿੰਘ ਬਲਾਕ ਪ੍ਰਧਾਨ, ਜਗੀਰ ਸਿੰਘ ਅਤੇ ਸਤਨਾਮ ਸਿੰਘ ਬਾਜਵਾ ਆਦਿ ਹਾਜ਼ਰ ਸਨ। ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਦੀ ਠੱਟਾ ਨਵਾਂ ਕੋਆਪਰੇਟਿਵ ਐਗਰੀ ਸਰਵਿਸ ਸੁਸਾਇਟੀ ਦੇ ਸਕੱਤਰ ਸ: ਊਧਮ ਸਿੰਘ ਦਰੀਏਵਾਲ ਦੇ ਭੋਗ ਮੌਕੇ ਉਨ੍ਹਾਂ ਦੇ ਪਰਿਵਾਰ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪ੍ਰਦਾਨ ਕੀਤੀ। ਇਸ ਮੌਕੇ ਬੋਲਦੇ ਹੋਏ ਸ੍ਰੀ ਜਸਵੰਤ ਸਿੰਘ ਪ੍ਰਧਾਨ ਬਲਾਕ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਇਹ ਤੁਛ ਜਿਹੀ ਰਾਸ਼ੀ ਪ੍ਰਦਾਨ ਕਰਕੇ ਕਰਮਚਾਰੀ ਯੂਨੀਅਨ ਨੇ ਆਪਣਾ ਫਰਜ਼ ਨਿਭਾਇਆ ਹੈ ਅਤੇ ਅੱਗੇ ਤੋਂ ਵੀ ਯੂਨੀਅਨ ਸੈਕਟਰੀ ਦੇ ਪਰਿਵਾਰ ਦੀ ਹਰ ਮਦਦ ਵਾਸਤੇ ਤਿਆਰ ਰਹੇਗੀ। ਇਹ ਰਾਸ਼ੀ ਸ: ਊਧਮ ਸਿੰਘ ਲੜਕੇ ਸਮੁੰਦ ਸਿੰਘ ਨੂੰ ਭੇਟ ਕੀਤੀ ਗਈ। ਸ਼ਰਧਾਂਜਲੀ ਸਮਾਗਮ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਮਾਸਟਰ ਗੁਰਦੇਵ ਸਿੰਘ, ਮਾਸਟਰ ਜਗੀਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਪ੍ਰੀਤਮ ਸਿੰਘ, ਜਥੇਦਾਰ ਦਵਿੰਦਰ ਸਿੰਘ ਢਪੱਈ, ਸ. ਸਰਵਣ ਸਿੰਘ ਚੰਦੀ, ਜਗੀਰ ਸਿੰਘ, ਹਰਮਿੰਦਰ ਸਿੰਘ, ਅਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।

ਸ.ਊਧਮ ਸਿੰਘ ਦਰੀਏਵਾਲ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ *
108
Previous Postਜਥੇ: ਅਮਰੀਕ ਸਿੰਘ ਸਾਹੀ ਨੂੰ ਸ਼ਰਧਾ ਦੇ ਫੁੱਲ ਭੇਂਟ *
Next Postਸਰਕਾਰੀ ਹਾਈ ਸਕੂਲ ਵਿੱਚ ਬੂਟੇ ਲਗਾਏ ਗਏ *