ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪਿੰਡ ਤਲਵੰਡੀ ਚੌਧਰੀਆਂ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ‘ਚ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮੁਹੱਲਾ ਵਿਖੇ ਸੁਖਮਨੀ ਸੇਵਾ ਸੁਸਾਇਟੀ, ਸਤਿਨਾਮ-ਵਾਹਿਗੁਰੂ ਜਾਪ ਸੁਸਾਇਟੀ ਤੇ ਸਮੂਹ ਨਗਰ ਨਿਵਾਸੀ ਤਲਵੰਡੀ ਚੌਧਰੀਆਂ ਵੱਲੋਂ ਇਹ ਦਿਨ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਤੋਂ ਉਪਰੰਤ ਖੁੱਲੇ ਪੰਡਾਲ ਵਿਚ ਕੀਰਤਨ ਕੀਤਾ ਗਿਆ। ਇਸ ਸਮੇਂ ਪਤਵੰਤਿਆਂ ਵਿਚ ਹਰਜਿੰਦਰ ਸਿੰਘ ਘੁੰਮਾਣ, ਹਰਭਜਨ ਸਿੰਘ ਘੁੰਮਣ, ਦਲਬੀਰ ਸਿੰਘ, ਤਰਸੇਮ ਸਿੰਘ ਮੋਮੀ, ਦਲੀਪ ਸਿੰਘ, ਕੇਹਰ ਸਿੰਘ, ਗਿਆਨ ਸਿੰਘ, ਬਾਬਾ ਸੇਵਾ ਸਿੰਘ, ਸਿਮਰਨਜੀਤ ਸਿੰਘ ਮੋਮੀ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਵਜ਼ੀਰ ਸਿੰਘ ਗੁਰਚਰਨ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ ਆਦਿ ਪਤਵੰਤੇ ਹਾਜ਼ਰ ਸਨ।