ਸਬ-ਤਹਿਸੀਲ ਤਲਵੰਡੀ ਚੌਧਰੀਆਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਮ੍ਰਿਤਕ ਦੇਹ ਸੰਭਾਲ ਘਰ ਬਣਾਉਣ ਦੀ ਯੋਜਨਾਂ ਬਣਾਈ ਗਈ ਹੈ ਸੀ। ਅੱਜ ਸਰਪੰਚ ਹਰਜਿੰਦਰ ਸਿੰਘ ਘੁੰਮਾਣ ਅਤੇ ਮ੍ਰਿਤਕ ਦੇਹ ਸੰਭਾਲ ਘਰ ਕਮੇਟੀ ਵੱਲੋਂ ਪਿੰਡ ਦੀ ਉਤਰੀ ਬਾਹੀ ਵਾਲੇ ਸ਼ਮਸਾਨਘਾਟ ਵਿੱਚ ਇਸ ਪ੍ਰਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਨੀਂਹ ਪੱਥਰ ਦੀਆਂ ਦੀਆਂ ਪੰਜ ਇੱਟਾਂ ਰੱਖੀਆਂ ਗਈਆਂ ਅਤੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਦੀ ਬਹੁਹ ਵੱਡੀ ਲੋੜ ਸੀ ਕਿਉਕਿ ਮਜਬੂਰੀ ਤਹਿਤ ਮੁਰਦਾ ਦੇਹ ਇੱਕ ਦੋ ਦਿਨਾਂ ਲਈ ਰੱਖਣੀ ਪੈਂਦੀ ਸੀ ਤਾਂ ਪਿੰਡ ਵਾਸੀਆਂ ਨੂੰ ਦੂਰ-ਦੁਰਾਡੇ ਤੋਂ ਫਰੀਜਰ ਲੈਣ ਜਾਣਾ ਪੈਂਦਾ ਸੀ। ਹੁਣ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਅਸੀ ਸਾਰਾ ਪ੍ਰਬੰਧ ਪਿੰਡ ਹੀ ਇਸ ਸ਼ਮਸਾਨਘਾਟ ਵਿੱਚ ਕਰ ਰਹੇ ਹਾਂ। ਇਸ ਮੌਕੇ ਤੇ ਸੁਖਦੇਵ ਲਾਲ, ਕਸ਼ਮੀਰ ਸਿੰਘ ਓਠੀ, ਪ੍ਰਮੋਦ ਕੁਮਾਰ, ਬਲਜੀਤ ਸਿੰਘ ਬੱਲੀ, ਪੀ੍ਤਮ ਸਿੰਘ ਓਠੀ, ਪਰਸਨ ਲਾਲ, ਕੁਲਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਤੁੜ, ਜਥੇਦਾਰ ਮੋਹਣ ਸਿੰਘ, ਤਰਸੇਮ ਸਿੰਘ ਮੋਮੀ, ਜਗੀਰ ਸਿੰਘ ਲੰਬੜ, ਹਰਦਿਆਲ ਸਿੰਘ, ਪ੍ਰੇਮ ਲਾਲ, ਜਥੇਦਾਰ ਮਹਿੰਗਾ ਸਿੰਘ, ਬਲਵਿੰਦਰ ਸਿੰਘ ਲੱਡੂ, ਹਰਜੀਤ ਸਿੰਘ ਰਾਣਾ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ ਮੋਮੀ, ਸੁਖਦੇਵ ਸਿੰਘ ਥਾਨਾ, ਜਗੀਰ ਸਿੰਘ ਨੰਬਰਦਾਰ ਆਦਿ ਹਾਜਰ ਸਨ।

ਮ੍ਰਿਤਕ ਦੇਹ ਸੰਭਾਲ ਘਰ ਦਾ ਨੀਂਹ ਪੱਥਰ ਰੱਖਿਆ ਗਿਆ *
99
Previous Postਸਮੂਹ ਮਾਰਕੀਟ ਕਮੇਟੀ ਅਤੇ ਨਗਰ ਨਿਵਾਸੀਆ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵਾਇਆ ਗਿਆ *
Next Postਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ *